ਬਾਗਬਾਨੀ ਵਿਭਾਗ ਵੱਲੋਂ ਫਲਾਂ ਦੀਆਂ ਦੁਕਾਨਾਂ ਦੀ ਚੈਕਿੰਗ

07/18/2018 5:54:36 PM

ਬੰਗਾ (ਚਮਨ ਲਾਲ/ਰਾਕੇਸ਼)— ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗਬਾਨੀ ਵਿਕਾਸ ਅਫਸਰ ਜਗਦੀਸ਼ ਸਿੰਘ ਕਾਹਮਾ ਨੇ ਬਲਾਕ ਬੰਗਾ ਵਿਚ ਵੱਖ-ਵੱਖ ਫਲ ਵਿਕਰੇਤਾਵਾਂ ਦੀਆਂ ਦੁਕਾਨਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਫਲ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਫਲ ਜਾਂ ਤਾਂ ਕੁਦਰਤੀ ਤਰੀਕੇ ਨਾਲ ਪਕਾਏ ਜਾਣ ਜਾਂ ਇਨ੍ਹਾਂ ਨੂੰ ਐਥੀਲੀਨ ਗੈਸ ਨਾਲ ਪਕਾਇਆ ਜਾਵੇ ਜੋ ਕਿ ਸਿਹਤ ਲਈ ਸੁਰੱਖਿਅਤ ਹੈ। 
ਉਨ੍ਹਾਂ ਕਿਹਾ ਕਿ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਪਪੀਤੇ ਨੂੰ ਆਮ ਅਖਬਾਰ ਵਿਚ ਲਪੇਟ ਕੇ ਪਕਾਇਆ ਜਾ ਸਕਦਾ ਹੈ, ਇਸ ਕੰਮ ਲਈ ਕਿਸੇ ਕੈਮੀਕਲ ਦੀ ਜ਼ਰੂਰਤ ਨਹੀਂ ਪੈਂਦੀ। ਉਨ੍ਹਾਂ ਨੇ ਆਪਣੀ ਚੈਕਿੰਗ ਦੌਰਾਨ ਪਾਇਆ ਕਿ ਬੰਗਾ ਦੇ ਏਰੀਏ ਵਿਚ ਫਲ ਸੁਰੱਖਿਅਤ ਤਰੀਕੇ ਨਾਲ ਹੀ ਪਕਾਏ ਹੋਏ ਵੇਚੇ ਜਾ ਰਹੇ ਹਨ। ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾ ਰਹੀ।