ਅਗਜਨੀ ਦੀ ਘਟਨਾ ਨਾਲ ਲੱਖਾਂ ਦਾ ਨੁਕਸਾਨ ਝੱਲਣ ਵਾਲੇ ਦੁਕਾਨਦਾਰ ਦੀ ਕਰਿਆਨਾ ਯੂਨੀਅਨ ਨੇ ਫੜੀ ਬਾਂਹ

06/24/2021 12:26:11 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੀਤੇ ਦਿਨ ਸਬਜ਼ੀ ਮੰਡੀ ਵਿੱਚ ਅੱਗ ਲੱਗਣ ਦੀ ਹੋਈ ਘਟਨਾ ਕਾਰਨ ਵੱਡਾ ਵਿੱਤੀ ਨੁਕਸਾਨ ਝੱਲਣ ਵਾਲੇ ਡਿੰਪੀ ਕਰਿਆਨਾ ਸਟੋਰ ਦੇ ਪ੍ਰਬੰਧਕਾਂ ਦੀ ਕਰਿਆਨਾ ਯੂਨੀਅਨ ਟਾਂਡਾ ਨੇ ਮਦਦ ਲਈ ਬਾਂਹ ਫੜੀ ਹੈ। ਮੀਟਿੰਗ ਉਪਰੰਤ ਦੁਕਾਨਦਾਰ ਕੋਲ ਪਹੁੰਚੇ ਯੂਨੀਅਨ ਦੇ ਪ੍ਰਧਾਨ ਹੇਮੰਤ ਮੈਨਰਾਏ ਅਤੇ ਟੀਮ ਮੈਂਬਰਾਂ ਨੇ ਪੀੜਿਤ ਦੁਕਾਨਦਾਰ ਨੂੰ 1 ਲੱਖ ਰੁਪਏ ਦੀ ਵਿੱਤੀ ਮਦਦ ਭੇਟ ਕੀਤੀ ਅਤੇ ਭਵਿੱਖ ਵਿੱਚ ਵੀ ਮਦਦ ਦਾ ਭਰੋਸਾ ਦਿੱਤਾ। ਉੱਥੇ ਹੀ ਯੂਨੀਅਨ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਸੂਹਾ ਬਣੇ ਟਾਂਡਾ, ਗੜਦੀਵਾਲਾ ਅਤੇ ਦਸੂਹਾ ਦੇ ਸਾਂਝੇ ਫਾਇਰ ਬ੍ਰਿਗੇਡ ਸਟੇਸ਼ਨ ਦੀ ਇਕ ਗੱਡੀ ਟਾਂਡਾ ਵਿੱਚ ਵੀ ਤਾਇਨਾਤ ਕੀਤੀ ਜਾਵੇ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ OSD ਅੰਕਿਤ ਬਾਂਸਲ ਨੇ ਕਾਂਗਰਸ ਹਾਈਕਮਾਨ ਨੂੰ ਦਿੱਤੀ ਚੁਣੌਤੀ, ਕਹੀਆਂ ਵੱਡੀਆਂ ਗੱਲਾਂ

ਪਿੰਕੀ ਸੰਗਰ, ਕੇਵਲ ਬਤਰਾ, ਸੁਰਿੰਦਰ ਨਰੂਲਾ, ਸੰਜੀਵ ਸਹਿਗਲ, ਹਨੀ ਪੁਰੀ, ਰਵੀ ਮਹਿੰਦਰੂ, ਸੁਰਿੰਦਰ ਪੁਰੀ, ਜਤਿੰਦਰ ਨਰੂਲਾ, ਸੁਰਿੰਦਰ ਸੈਣੀ, ਪ੍ਰਮੋਦ ਜੈਨ, ਬਲਰਾਜ ਭੰਡਾਰੀ, ਸ਼ਸ਼ੀ ਸੰਗਰ, ਨਵਨੀਤ ਬਹਿਲ, ਸਤੀਸ਼ ਰਿਸ਼ੀ, ਰਾਕੇਸ਼ ਮਿਰਜ਼ਪੁਰੀ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: ਜੈਮਾਲਾ ਦੀ ਰਸਮ ਤੋਂ ਬਾਅਦ ਲਾੜੇ ਨੇ ਰੱਖੀ ਅਜਿਹੀ ਮੰਗ ਕਿ ਪੈ ਗਿਆ ਭੜਥੂ, ਫਿਰ ਬਿਨਾਂ ਲਾੜੀ ਦੇ ਪੁੱਜਾ ਘਰ

shivani attri

This news is Content Editor shivani attri