ਦੁਕਾਨ ’ਚੋਂ ਚੋਰੀ

10/18/2018 4:19:24 AM

 ਫਗਵਾਡ਼ਾ,   (ਹਰਜੋਤ)-  ਅੱਜ ਇਥੇ ਪਾਸ਼ ਇਲਾਕੇ ਮਾਡਲ ਟਾਊਨ ’ਚ ਪੈਂਦੇ ਇਕ ਮੈਡੀਕਲ ਸਟੋਰ ’ਚੋਂ ਚੋਰ ਬੀਤੀ ਰਾਤ ਦੁਕਾਨ ਦਾ ਤਾਲਾ ਤੋਡ਼ ਕੇ ਕੀਮਤੀ ਸਾਮਾਨ ਲੈ ਫ਼ਰਾਰ ਹੋ ਗਏ।  ਜਾਣਕਾਰੀ ਦਿੰਦਿਅਾਂ ਦੁਕਾਨ  ਦੇ ਮਾਲਕ ਅਭਿਸ਼ੇਕ ਬੇਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਚੋਰ ਉਸ ਦੀ ਦੁਕਾਨ ਤੋਂ ਤਾਲੇ ਤੋਡ਼ ਕੇ ਇਕ ਲੈਪਟਾਪ, ਇਕ ਕੈਮਰਾ, ਇਕ ਐੱਲ. ਈ. ਡੀ. ਤੇ 14 ਹਜ਼ਾਰ ਰੁਪਏ ਦੀ ਨਕਦੀ ਲੈ ਫ਼ਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।