ਦੁਕਾਨ ਦਾ ਸ਼ਟਰ ਪੁੱਟ ਕੀਤੀ ਨਕਦੀ ਚੋਰੀ

10/20/2019 12:41:39 AM

ਗਡ਼੍ਹਦੀਵਾਲਾ, (ਜਤਿੰਦਰ)- ਬੀਤੀ ਰਾਤ ਚੋਰਾਂ ਵੱਲੋਂ ਸਥਾਨਕ ਮੇਨ ਰੋਡ ’ਤੇ ਬਾਬਾ ਬਾਲਕ ਨਾਥ ਜੀ ਮੰਦਰ ਨਜ਼ਦੀਕ ਸਥਿਤ ਮਹੰਤ ਮਾਰਕੀਟ ’ਚ ਬੇਕਰੀ ਦੀ ਦੁਕਾਨ ਅਤੇ ਦਫਤਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਚੋਰੀ ਕਰਨ ਅਤੇ ਸਾਮਾਨ ਦਾ ਨੁਕਸਾਨ ਕਰਨ ਦੀ ਖਬਰ ਮਿਲੀ ਹੈ।

ਦੁਕਾਨ ਦੇ ਮਾਲਕ ਮਹੰਤ ਭੁਪਿੰਦਰ ਦਾਸ ਪੁੱਤਰ ਮਹੰਤ ਬ੍ਰਹਮ ਮੁਨੀ ਵਾਸੀ ਗਡ਼੍ਹਦੀਵਾਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੀ ਰਾਤ ਲਗਭਗ 2 ਵਜੇ 3 ਅਣਪਛਾਤੇ ਚੋਰਾਂ ਨੇ ਉਸ ਦੀ ਮਹੰਤ ਮਾਰਕੀਟ ’ਚ ਲਵਲੀ ਬੇਕਰੀ ਦੀ ਦੁਕਾਨ ਅਤੇ ਨਾਲ ਹੀ ਸਥਿਤ ਉਸ ਦੇ ਦਫਤਰ ਦਾ ਸ਼ਟਰ ਪੁੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦਫਤਰ ਦੀ ਅਲਮਾਰੀ ’ਚ ਰੱਖੇ 20,000 ਰੁਪਏ ਅਤੇ ਬੇਕਰੀ ਦੀ ਦੁਕਾਨ ਦੇ ਗੱਲੇ ’ਚ ਪਈ 1000 ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਚੋਰਾਂ ਨੇ ਦੁਕਾਨ ਦੇ ਫਰੰਟ ’ਤੇ ਲੱਗਾ ਸ਼ੀਸ਼ਾ, ਜਿਸ ਦੀ ਕੀਮਤ ਲਗਭਗ 40,000 ਅਤੇ ਦੁਕਾਨ ਅੰਦਰ ਰੱਖੀ ਫਰਿੱਜ ਦਾ ਸ਼ੀਸ਼ਾ, ਜਿਸ ਦੀ ਕੀਮਤ ਲਗਭਗ 12,000 ਰੁਪਏ ਬਣਦੀ ਹੈ, ਉਹ ਵੀ ਤੋਡ਼ ਦਿੱਤਾ। ਚੋਰ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਏ ਹਨ। ਪੁਲਸ ਵੱਲੋਂ ਘਟਨਾ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa