ਠੰਡ ''ਚ ਚੋਰਾਂ ਨੂੰ ਲੱਗੀਆਂ ਮੋਜਾਂ, ਸੁਨਿਆਰੇ ਦੀ ਦੁਕਾਨ ''ਤੇ ਕੀਤਾ ਹੱਥ ਸਾਫ

01/02/2020 3:35:59 PM

ਰੋਪੜ (ਸੱਜਣ ਸੈਣੀ)— ਠੰਡ ਜਿੱਥੇ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ ਅਤੇ ਲੋਕੀ ਠੰਡ ਤੋਂ ਬੱਚਣ ਲਈ ਘਰਾਂ 'ਚ ਰਜਾਈਆਂ 'ਚੋਂ ਨਹੀਂ ਨਿਕਲ ਰਹੇ, ਉੱਥੇ ਹੀ ਇਹ ਠੰਡ ਚੋਰਾਂ ਲਈ ਕਾਫੀ ਲਾਭਦਾਇਕ ਸਾਬਤ ਹੋ ਰਹੀ ਹੈ। ਠੰਡ ਦਾ ਪੂਰਾ ਲਾਹਾ ਲੈਂਦੇ ਹੋਏ ਲੋਕਾਂ ਦੇ ਮਾਲ ਦੀ ਸਫਾਈ ਕਰਨ 'ਤੇ ਲੱਗੇ ਹੋਏ ਹਨ। ਚੋਰਾਂ ਨੇ ਅਜਿਹਾ ਹੀ ਕਾਰਾ ਰੂਪਨਗਰ ਦੇ ਮੁੱਖ ਬਾਜ਼ਾਰ 'ਚ ਸਥਿਤ ਇਕ ਸੁਨਿਆਰੇ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਨੇ ਦੁਕਾਨ 'ਚ ਪਏ ਗਹਿਣੇ ਆਦਿ ਚੋਰੀ ਕਰ ਲਏ। ਦੁਕਾਨ ਮਾਲਕ ਜਤਿੰਦਰ ਸ਼ਰਮਾ ਅਨੁਸਾਰ ਉਸ ਨੂੰ ਇਸ ਚੋਰੀ ਦਾ ਸਵੇਰੇ ਉਸ ਸਮੇਂ ਪਤਾ ਲੱਗਾ ਜਦੋਂ ਉਸ ਨੇ ਸਵੇਰੇ ਦੁਕਾਨ ਦੇ ਤਾਲੇ ਟੁੱਟੇ ਦੇਖੇ। ਜਤਿੰਦਰ ਵਰਮਾ ਨੇ ਦੱਸਿਆ ਚੋਰਾਂ ਨੇ ਚਾਂਦੀ ਦੇ ਗਹਿਣੇ ਅਤੇ ਕੈਸ਼ ਆਦਿ ਚੋਰੀ ਕਰ ਲਏ ਜਿਸ ਦੀ ਕੀਮਤ ਲਗਭਗ 4 ਲੱਖ ਦੇ ਕਰੀਬ ਬਣਦੀ ਹੈ।

ਦੂਜੇ ਪਾਸੇ ਜਦੋਂ ਮੌਕੇ 'ਤੇ ਜਾਂਚ ਕਰਨ ਪਹੁੰਚੇ ਪੁਲਸ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ•ਨੇ ਕੈਮਰੇ ਅੱਗੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਦੱਸ ਦੇਈਏ ਕਿ ਰੂਪਨਗਰ ਸ਼ਹਿਰ 'ਚ ਲਗਾਤਾਰ ਚੋਰੀਆਂ ਦਾ ਸਿਲਸੀਲਾ ਜਾਰੀ ਹੈ ਅਤੇ ਚੋਰ ਅਜੇ ਤੱਕ ਪੁਲਸ ਦੀ ਪਹੁੰਚ ਤੋਂ ਬਾਹਰ ਹਨ, ਜਿਸ ਕਰਕੇ ਸ਼ਹਿਰ ਦੇ ਦੁਕਾਨਦਾਰਾਂ 'ਚ ਆਪਣੀਆਂ ਦੁਕਾਨਾਂ ਦੀ ਸ਼ੇਫਟੀ ਨੂੰ ਲੈ ਕੇ ਕਾਫੀ ਚਿੰਤਾ ਪਾਈ ਜਾ ਰਹੀ ਹੈ।

shivani attri

This news is Content Editor shivani attri