ਸਨਾਤਨ ਧਰਮ ਸਭਾ ਵੱਲੋਂ ਭਗਵਾਨ ਸ਼੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਸਬੰਧੀ ਕੱਢੀ ਗਈ ਸ਼ੋਭਾ ਯਾਤਰਾ

01/20/2024 3:54:23 PM

ਦਸੂਹਾ (ਝਾਵਰ  ਨਾਗਲਾ)- ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਜੋ ਅਯੁਧਿਆ ਵਿਖੇ 22 ਜਨਵਰੀ ਨੂੰ ਹੋ ਰਹੀ ਹੈ, ਉਸ ਸਬੰਧ ਵਿੱਚ ਸ਼੍ਰੀ ਸਨਾਤਨ ਧਰਮ ਸਭਾ ਦਸੂਹਾ ਵੱਲੋਂ ਵਿਸਾਲ ਸੋਭਾ ਯਾਤਰਾ ਸਨਾਤਨ ਧਰਮ ਸਭਾ ਦੇ ਪ੍ਰਧਾਨ ਸ੍ਰੀ ਰਵਿੰਦਰ ਸ਼ਿੰਗਾਰੀ ਦੀ ਅਗਵਾਈ ਹੇਠ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਲਗਭਗ 20 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਹਿੱਸਾ ਲਿਆ। ਸ਼ੋਭਾ ਯਾਤਰਾ ਵਿੱਚ ਸੰਤ ਮਹਾਂਪੁਰਸ਼, ਧਾਰਮਿਕ, ਰਾਜਨੀਤਿਕ ਅਤੇ ਸਿਆਸੀ ਸ਼ਖ਼ਸੀਅਤਾਂ ਤੋ ਇਲਾਵਾ ਸਕੂਲਾਂ ਦੇ ਵਿਦਿਆਰਥੀ, ਬ੍ਰਹਮ ਕੁਮਾਰੀ ਆਸਰਮ ਦਸੂਹਾ, ਗਊਸਾਲਾ ਦਸੂਹਾ, ਪੁਜਾਰੀਆਂ ਅਤੇ ਵੱਖ-ਵੱਖ ਮੰਦਰਾਂ ਦੇ ਪੁਜਾਰੀਆਂ ਨੇ ਹਿੱਸਾ ਲਿਆ। 

ਇਸ ਸ਼ੋਭਾ ਯਾਤਰਾ ਵਿਚ ਵੱਖ-ਵੱਕ ਝਾਕੀਆਂ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਸਨ। ਬੈਂਡ ਵਾਜੇ ਅਤੇ ਸਕੂਲਾਂ ਦੇ ਬੱਚੇ ਬੈਂਡ ਵਜਾ ਕੇ ਸ਼ੋਭਾ ਯਾਤਰਾ ਦੀ ਸੋਭਾ ਵਧਾ ਰਹੇ ਸਨ।  ਮੁੱਖ ਤੌਰ 'ਤੇ ਵਿਜੇ ਮਾਰਕੀਟ ਵਿਜੇ ਮੌਲ ਦਸੂਹਾ ਵਿਖੇ ਵਿਜੇ ਮੌਲ ਦੇ ਐੱਮ. ਡੀ. ਵਿਜੇ ਸਰਮਾ ਵਿਜੇ ਮੌਲ ਦੀ ਅਗਵਾਈ ਹੇਠ ਦੁਕਾਨਦਾਰਾਂ ਅਤੇ ਸਟਾਫ਼ ਨੇ ਸੋਭਾ ਯਾਤਰਾ 'ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਲੱਡੂ, ਚਾਹ, ਪਕੌੜੇ, ਬਦਾਨਾ ਅਤੇ ਫਲ ਫਰੂਟ ਵੀ ਵੰਡੇ ਗਏ। ਇਸ ਮੌਕੇ ਵਿਜੇ ਮੌਲ ਦੁਆਰਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ ਅਤੇ ਹੋਰ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਮਾਤਾ ਰਾਣੀ ਚੌਂਕ ਦੁਕਾਨਦਾਰਾਂ ਨੇ ਜਲੇਬੀਆਂ ਦੇ ਲੰਗਰ ਲਗਾਏ। ਵਿਸ਼ੇਸ਼ ਤੌਰ 'ਤੇ ਭੈਣਾਂ ਵੀ ਭਗਵਾਨ ਰਾਮ ਦੇ ਜੈਕਾਰੇ ਲਗਾ ਰਹੀਆਂ ਸਨ। ਸਮੂਹ ਸ਼ਰਧਾਲੂ ਖ਼ੁਸੀ ਵਿੱਚ ਝੂਮ ਰਹੇ ਸਨ। ਇਹ ਸ਼ੋਭਾ ਯਾਤਰਾ ਪ੍ਰਾਚੀਨ ਪਾਂਡਵ ਸਰੋਵਰ ਦਸੂਹਾ ਵਿਖੇ ਪਹੁੰਚੀ ਜਿੱਥੇ ਸਰੋਵਰ ਕਮੇਟੀ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ ਦੁਆਰਾ ਅਤੇ ਪੰਡਿਤ ਤਰੈ ਦੀਪ ਮਿਸਰਾ, ਪੰਡਿਤ ਦਿਨੇਸ਼ ਅਚਾਰੀਆ ਤੋਂ ਇਲਾਵਾ ਹੋਰ ਪੁਜਾਰੀਆਂ ਨੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੰਦਰ ਅੰਦਰ ਪੂਜਾ ਅਰਚਨਾ ਵੀ ਕੀਤੀ ਗਈ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਪ੍ਰਸਾਦ ਵੀ ਵੰਡਿਆ ਇਸ ਮੌਕੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ ਨੇ ਸਾਰੇ ਸਰਧਾਲੂਆਂ ਦਾ ਧੰਨਵਾਦ ਕੀਤਾ। 

ਇਸ ਮੌਕੇ ਸ੍ਰੀ ਲਕਸਮੀ ਨਰਾਇਣ ਮੰਦਰ ਵਿਖੇ ਸਰਧਾਲੂਆਂ ਲਈ ਲੰਗਰ ਵੀ ਲਗਾਇਆ ਗਿਆ। ਸ਼ਹਿਰ ਵਿੱਚ ਬਹੁਤ ਹੀ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ। ਇਸ ਸ਼ੋਭਾ ਯਾਤਰਾ ਵਿੱਚ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਵਿਜੇ ਕੁਮਾਰ ਵਿਜੇ ਮੌਲ, ਗਉਸਾਲਾ ਦੇ ਪ੍ਰਧਾਨ ਬਾਊ ਅਰੁਣ ਕੁਮਾਰ ਸਰਮਾ, ਰਘੂਨਾਥ ਸਿੰਘ ਰਾਣਾ ਭਾਜਪਾ ਵਿਧਾਨਸਭਾਂ ਦਸੂਹਾ ਇੰਚਾਰਜ, ਸ਼ੁਸ਼ੀਲ ਪਿੰਕੀ ਅਕਾਲੀ ਦਲ ਵਿਧਾਨਸਭਾਂ ਹਲਕਾ ਦਸੂਹਾ, ਸਾਬਕਾ ਵਿਧਾਇਕ ਅਰੁੱਨ ਮਿੱਕੀ ਡੋਗਰਾ, ਪਿ੍ਰੰਸੀਪਲ ਬਲਕੀਸ਼ ਰਾਜ, ਜੋਗਿੰਦਰ ਸਿੰਘ ਛੀਨਾਂ, ਵਿਸ਼ਾਲ ਖੋਸਲਾ, ਬਿੰਦੂ ਘੁੰਮਣ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਵਿਜ਼ੀਬਿਲਟੀ ਰਹੀ 'ਜ਼ੀਰੋ', 4 ਤੱਕ ਤਾਪਮਾਨ ਤੇ AQI 303 'ਤੇ ਰਿਹਾ, ਟੁੱਟ ਰਹੇ ਨੇ ਰਿਕਾਰਡ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

shivani attri

This news is Content Editor shivani attri