SHO ਭਰਤ ਮਸੀਹ ਨੂੰ ਮਿਲਿਆ ਡੀ.ਜੀ.ਪੀ. ਡਿਸਕ ਐਵਾਰਡ

09/30/2019 6:21:05 PM

ਹੁਸ਼ਿਆਰਪੁਰ (ਅਮਰਿੰਦਰ)— ਲਗਾਤਾਰ ਨਵੀਆਂ ਕੋਸ਼ਿਸ਼ਾਂ ਅਤੇ ਮੁਲਜ਼ਮਾਂ ਖਿਲਾਫ ਸਖਤੀ ਦੇ ਕਾਰਨ ਸੁਰਖੀਆਂ 'ਚ ਬਣੇ ਰਹਿਣ ਵਾਲੇ ਥਾਣਾ ਮਾਡਲ ਦੇ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਲੱਦੜ ਨੂੰ ਡੀ. ਜੀ. ਪੀ. ਡਿਸਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਐਵਾਰਡ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਭਰਤ ਮਸੀਹ ਨੂੰ ਮਿੰਨੀ ਸਕੱਤਰੇਤ ਸਥਿਤ ਆਪਣੇ ਦਫਤਰ 'ਚ ਐੱਸ.ਐੱਸ.ਪੀ. ਗੌਰਵ ਗਰਗ ਨੇ ਸਨਮਾਨਤ ਕੀਤਾ। 

ਭਰਤ ਮੁਲਜ਼ਮਾਂ ਨੂੰ ਕਾਬੂ ਕਰਨ ਨੂੰ ਲੈ ਕੇ ਰਹਿੰਦੇ ਨੇ ਸੁਰਖੀਆਂ 'ਚ 
ਜ਼ਿਕਰਯੋਗ ਹੈ ਕਿ ਭਰਤ ਮਸੀਹ ਲੱਦੜ ਨੇ ਪੁਲਸ ਸੇਵਾ ਦੌਰਾਨ ਖਾਸ ਕਰਕੇ ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ 'ਚ ਕੰਮ ਕਰਨ ਦੌਰਾਨ ਨਸ਼ਾ ਤਸਕਰਾਂ ਅਤੇ ਹੋਰ ਵਾਰਦਾਤਾਂ 'ਚ ਸ਼ਾਮਲ ਮੁਲਜ਼ਮਾਂ ਖਿਲਾਫ ਸਖਤੀ ਨਾਲ ਮੁਹਿੰਮ ਚਲਾਈ। ਵੱਡੀ ਗਿਣਤੀ 'ਚ ਧੋਖਾਧੜੀ ਕਰਨ, ਵੱਡੀ ਗਿਣਤੀ 'ਚ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਰਣਨੀਤੀ ਬਣਾ ਕੇ ਜਾਂਚ ਲਈ ਮਜ਼ਬੂਤ ਟੀਮ ਬਣਾਉਣ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। 

ਪੁਲਸ ਪ੍ਰਤੀ ਜਨਤਾ 'ਚ ਵਧਾਓ ਵਿਸ਼ਵਾਸ: ਐੱਸ. ਐੱਸ. ਪੀ. 
ਇਸ ਮੌਕੇ 'ਤੇ ਐੱਸ. ਐੱਸ. ਪੀ. ਗੌਰਵ ਗਰਗ ਨੇ ਦੱਸਿਆ ਕਿ ਪੁਲਸ ਸੇਵਾ 'ਚ ਵਧੀਆ ਕੰਮ ਕਰਨ ਵਾਲੇ ਪੁਲਸ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਡਿਸਕ ਐਵਾਰਡ ਨਾਲ ਸਨਮਾਨਤ ਕੀਤਾ ਜਾਂਦਾ ਹੈ। ਹੁਸ਼ਿਆਰਪੁਰ 'ਚ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਦੇ ਨਾਲ ਕਰਨਜੀਤ ਸਿੰਘ ਨੂੰ ਵੀ ਡੀ. ਜੀ. ਪੀ. ਡਿਸਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੇ ਸਾਰੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਿਦਾਇਤ ਦਿੱਤੀ ਕਿ ਜੇਕਰ ਉਹ ਹੈੱਡਕੁਆਰਟਰ ਦੇ ਆਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਵਾਉਣ ਦੇ ਨਾਲ-ਨਾਲ ਆਪਣੀਆਂ ਕੋਸ਼ਿਸ਼ਾਂ ਨਾਲ ਵੀ ਸਥਾਨਕ ਜਨਤਾ ਨੂੰ ਪੁਲਸ ਪ੍ਰਤੀ ਭਰੋਸਾ ਵਧਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਨੂੰ ਅੱਗੇ ਵੀ ਪੁਰਸਕਾਰ ਦੇ ਨਾਲ ਸਨਮਾਨਤ ਕੀਤਾ ਜਾਵੇਗਾ।


shivani attri

Content Editor

Related News