ਸਟੀਫਨ ਬੰਗਰ ਸ਼ਿਵ ਸੈਨਾ ਪੰਜਾਬ ਦੇ ਸਿਟੀ ਸੈਂਟਰਲ ਪ੍ਰਧਾਨ ਨਿਯੁਕਤ

08/09/2021 2:55:20 PM

ਜਲੰਧਰ (ਵਰੁਣ)— ਸ਼ਿਵ ਸੈਨਾ ਪੰਜਾਬ ’ਚ ਵੱਡੀ ਗਿਣਤੀ ’ਚ ਸੈਂਕੜੇ ਨੌਜਵਾਨ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਰੂਬਲ ਸੰਧੂ, ਜ਼ਿਲ੍ਹਾ ਜਲੰਧਰ ਪ੍ਰਧਾਨ (ਸ਼ਿਵ ਸੈਨਾ ਪੰਜਾਬ) ਨੇ ਸਟੀਫਨ ਬੰਗਰ ਨੂੰ ਜਲੰਧਰ ਸੈਂਟਰਲ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਕਿਹਾ ਕਿ ਇਸੇ ਤਰ੍ਹਾਂ ਹਰ ਦਿਨ ਪਾਰਟੀ ਨੂੰ ਜਲੰਧਰ ’ਚ ਮਜ਼ਬੂਤ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਹਿੰਦੂ ਹਿੱਤਾਂ ਅਤੇ ਹਿੰਦੂ ਧਰਮ ਸਥਾਨਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ। ਪੰਜਾਬ ’ਚ ਹਿੰਦੂਆਂ ਨਾਲ ਹੋ ਰਹੇ ਮਤਭੇਦ ਦੇ ਵਿਰੋਧ ’ਚ ਸ਼ਿਵ ਸੈਨਾ ਪੰਜਾਬ ’ਚ ਹਿੰਦੂ ਮੁੱਖ ਮੰਤਰੀ ਬਣਾਏ ਜਾਣ ਦੀ ਮੰਗ ਨੂੰ ਉਠਾ ਰਹੀ ਹੈ, ਉਸੇ ਮੰਗ ’ਤੇ ਹੀ ਸੰਘਰਸ਼ ਬਰਕਰਾਰ ਰਹੇਗਾ। ਰੂਬਲ ਸੰਧੂ ਨੇ ਕਿਹਾ ਕਿ ਪੰਜਾਬ ’ਚ ਆਈ ਹਰ ਇਕ ਸਰਕਾਰ ਨੇ ਹਿੰਦੂਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਹਿੰਦੂ ਮੰਗਾਂ ਨੂੰ ਲੈ ਕੇ ਵੀ ਸਰਕਾਰ ਹਮੇਸ਼ਾ ਅਣਦੇਖੀ ਕਰਦੀ ਆ ਰਹੀ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ 50 ਰੁਪਏ ਪਾਰਕਿੰਗ ਫ਼ੀਸ ਨੂੰ ਲੈ ਕੇ ਹੋਇਆ ਝਗੜਾ, ਚੱਲੀਆਂ ਤਲਵਾਰਾਂ

ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਪੰਜਾਬ ਨੇ ਇਸ ਭੇਦਭਾਵ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਰੂਬਲ ਨੇ ਕਿਹਾ ਕਿ ਦੇਸ਼ ਦੇ ਗੱਦਾਰਾਂ ਵੱਲੋਂ ਉਨ੍ਹਾਂ ਨੂੰ ਆਈਆਂ ਧਮਕੀਆਂ ਤੋਂ ਉਹ ਡਰਨ ਵਾਲੇ ਨਹੀਂ ਹਨ। ਆਪਣੇ ਧਰਮ ਦੇ ਹਿੱਤ ’ਚ ਜੋ ਵੀ ਸੰਘਰਸ਼ ਸ਼ੁਰੂ ਕੀਤਾ ਹੈ, ਉਹ ਜਾਰੀ ਰਹੇਗਾ। ਇਸ ਦੌਰਾਨ ਗੌਰਵ ਚੰਦੇਲ, ਕੁਲਦੀਪ ਵਿਰਦੀ, ਹੈੱਪੀ ਬਰਾੜ, ਸ਼ਗੁਨ ਮਹਿਤਾ, ਸੁਨੀਲ ਸੋਢੀ, ਸਾਜਨ ਪੰਨੂ, ਮਨੀ ਸ਼ਰਮਾ, ਗਗਨਦੀਪ ਰੰਧਾਵਾ, ਅਰੁਣ ਆਬਾਦਪੁਰਾ, ਮਨਦੀਪ ਸਿੰਘ, ਅੰਕੁਰ ਸ਼ਰਮਾ, ਰਜਤ ਸੂਰੀ, ਪ੍ਰਮੋਦ ਕੁਮਾਰ, ਸੈਂਡੀ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: ਡਿਪਟੀ ਕਤਲ ਮਾਮਲਾ: ਬੰਬੀਹਾ ਗੁਰੱਪ ਨਾਲ ਹੈ ਗੈਂਗਸਟਰ ਕੌਸ਼ਲ ਦਾ ਸੰਬੰਧ, ਲੋਕਲ ਲਿੰਕ ਖੰਘਾਲ ਰਹੀ ਪੁਲਸ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News