ਹਿੰਦੂ ਮੁਸਲਿਮਾਂ ’ਚ ਨਫ਼ਰਤ ਦੀ ਅੱਗ ਲਗਾ ਕੇ ਦੰਗਾ ਫਲਾਉਣ ਦੀ ਤਿਆਰੀ ’ਚ ਸੰਸਦ ਓਵੈਸੀ: ਇਸ਼ਾਂਤ ਸ਼ਰਮਾ

03/15/2021 4:43:01 PM

ਜਲੰਧਰ (ਕਮਲੇਸ਼)— ਸ਼ਿਵ ਸੈਨਾ ਹਿੰਦੂ ਦੀ ਇਕ ਵਿਸ਼ੇਸ਼ ਬੈਠਕ ਜਲੰਧਰ ’ਚ ਆਯੋਜਿਤ ਕੀਤੀ ਗਈ। ਇਸ ਮੌਕੇ ਬੈਠਕ ’ਚ ਵਿਸ਼ੇਸ਼ ਰੂਪ ਨਾਲ ਪਾਰਟੀ ਦੇ ਯੁਵਾ ਰਾਸ਼ਟਰੀ ਪ੍ਰਧਾਨ ਇਸ਼ਾਂਤ ਸ਼ਰਮਾ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ। ਇਸ ਮੌਕੇ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਆਲ ਇੰਡੀਆ ਮਜਲਿਸ-ਏ-ਇਤੇਹਾ-ਉੱਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ) ਦੇ ਮੁਖੀ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਕ ਵੀਡੀਓ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਪੰਜਾਬ ਦੀ ਧਰਤੀ ’ਤੇ ਮਾਲੇਰਕੋਟਲਾ ’ਚ ਆ ਰਹੇ ਹਨ। 

ਇਹ ਵੀ ਪੜ੍ਹੋ :  ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ

ਸ਼ਰਮਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਓਵੈਸੀ ਅਤੇ ਉਨ੍ਹਾਂ ਦਾ ਭਰਾ ਅਕਬਰੁਦੀਨ ਓਵੈਸੀ ਆਪਣੇ ਭੜਕਾਊ ਭਾਸ਼ਣਾਂ ਨਾਲ ਹਿੰਦੂਆਂ ਖ਼ਿਲਾਫ਼ ਜ਼ਹਿਰ ਘੋਲ ਰਹਿੰਦੇ ਹਨ, ਜਿਸ ਕਾਰਨ ਉਹ ਜਿੱਥੇ ਵੀ ਜਾਂਦੇ ਹਨ, ਉਥੇ ਦੰਗੇ ਫੈਲਾਉਣ ਦਾ ਖ਼ਤਰਾ ਤਾਂ ਵੱਧਦਾ ਹੀ ਹੈ। ਇਸ ਦੇ ਨਾਲ-ਨਾਲ ਉਥੇ ਹਿੰਦੂਆਂ ਅਤੇ ਮੁਸਲਮਾਨਾਂ ’ਚ ਵੀ ਨਫ਼ਰਤ ਦੀ ਅੱਗ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਭਰਾ ਅਕਸਰ ਮੁਸਲਿਮ ਵੋਟ ਬੈਂਕ ਹਥਿਆਉਣ ਲਈ ਹਿੰਦੂਆਂ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹਨ। ਇਨ੍ਹਾਂ ਭਾਸ਼ਣਾਂ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਨਫਰਤ ਦੀ ਅੱਗ ਭੜਕਦੀ ਹੈ ਅਤੇ ਓਵੈਸੀ ਬੰਧੂ ਪਿੱਠ ਦੇ ਪਿੱਛੇ ਆਪਣੀ ਸਿਆਸੀ ਰੋਟੀਆਂ ਸੇਕਦੇ ਹਨ। ਸ਼ਰਮਾ ਨੇ ਕਿਹਾ ਕਿ ਹੁਣ ਓਵੈਸੀ ਪੰਜਾਬ ਦੀ ਧਰਤੀ ਮਾਲੇਰਕੋਟਲਾ ’ਚ ਆ ਕੇ ਹਿੰਦੂ ਮੁਸਲਮਾਨਾਂ ਵਿਚਾਲੇ ਨਫਰਤ ਦੀ ਅੱਗ ਨਾਲ ਦੰਗੇ ਕਰਵਾਉਣ ਦੀ ਤਿਆਰੀ ’ਚ ਹੈ। 

ਇਹ ਵੀ ਪੜ੍ਹੋ :  ਸੁਲਤਾਨਪੁਰ ਲੋਧੀ ’ਚ ਗਰਜੇ ਕਿਸਾਨ, ਕਿਹਾ- ਅੰਦੋਲਨ ਨਾਲ ਕੇਂਦਰ ਸਰਕਾਰ ਦਾ ਹੋਵੇਗਾ ਭੁਲੇਖਾ ਦੂਰ

ਸ਼ਰਮਾ ਨੇ ਕਿਹਾ ਕਿ ਬੀਤੇ ਸਮੇਂ ਮਾਲੇਰਕੋਟਲਾ ’ਚ ਗਾਵਾਂ ਦੀਆਂ ਹੱਤਿਆਵਾਂ ਤੋਂ ਪਹਿਲਾਂ ਤੋਂ ਹੀ ਹਿੰਦੂ ਸਮਾਜ ’ਚ ਬਹੁਤ ਜ਼ਿਆਦਾ ਰੋਸ ਹੈ। ਅਜਿਹੇ ’ਚ ਓਵੈਸੀ ਦੀਆਂ ਭੜਕਾਊ ਗੱਲਾਂ ਨੂੰ ਸੁਣ ਕੇ ਮਾਲੇਰਕੋਟਲਾ ’ਚ ਹਿੰਦੂ ਵਿਰੋਧੀ ਗਤੀਵਿਧੀਆਂ ’ਚ ਤੇਜ਼ੀ ਆਉਣ ਦੀ ਸੰਭਾਵਨਾ ਹੈ ਅਤੇ ਭਵਿੱਖ ’ਚ ਜੇਕਰ ਮਾਲੇਰਕੋਟਲਾ ’ਚ ਗਾਵਾਂ ਦੀਆਂ ਹੱਤਿਆਵਾਂ ਜਾਂ ਕੋਈ ਵੀ ਹਿੰਦੂ ਵਿਰੋਧੀ ਘਟਨਾ ਹੋਈ ਤਾਂ ਹਿੰਦੂ ਸਮਾਜ ਕਾਫ਼ੀ ਜ਼ਿਆਦਾ ਭੜਕ ਸਕਦਾ ਹੈ। ਓਵੈਸੀ ਦੀ ਵੱਡੀ ਸਾਜਿਸ਼ ਵੀ ਇਹੀ ਹੈ ਕਿ ਮੁਸਲਿਮ ਹਿੰਦੂ ਆਪਸ ’ਚ ਭਿੜ ਜਾਣ ਤਾਂਕਿ ਪੰਜਾਬ ’ਚ 2022 ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ’ਚ ਮੁਸਲਿਮ ਵੋਟ ਬੈਂਕ ਨੂੰ ਆਪਣੇ ਪਾਲੇ ’ਚ ਕੀਤਾ ਜਾ ਸਕੇ। 

ਇਹ ਵੀ ਪੜ੍ਹੋ :  ਕਪੂਰਥਲਾ ’ਚ ਫੌਜੀ ਅਫ਼ਸਰਾਂ ਦੀ ਭਰਤੀ ’ਚ ਘਪਲੇਬਾਜ਼ੀ, ਸੀ. ਬੀ. ਆਈ. ਨੂੰ ਸੌਂਪੀ ਜਾਂਚ

ਉਨ੍ਹਾਂ ਕਿਹਾ ਕਿ ਹਿੰਦੂ ਸ਼ਿਵ ਸੈਨਾ ਓਵੈਸੀ ਨੂੰ ਕਿਸੇ ਵੀ ਕੀਮਤ ’ਤੇ ਮਾਲੇਰਕੋਟਲਾ ’ਚ ਦਾਖ਼ਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਮੁਸਲਿਮ ਅਤੇ ਹਿੰਦੂਆਂ ’ਚ ਦੁਸ਼ਮਣੀ ਦੀ ਅੱਗ ਲਗਾਉਣ ਆ ਰਹੇ ਓਵੈਸੀ ਨੂੰ ਮਾਲੇਰਕੋਟਲਾ ਦੀ ਧਰਤੀ ’ਤੇ ਪੈਰ ਰੱਖਣ ਤੋਂ ਪਹਿਲਾਂ ਸ਼ਿਵ ਸੈਨਾ ਹਿੰਦ ਦਾ ਸਾਹਮਣਾ ਕਰਨਾ ਪਵੇਗਾ।  ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਓਵੈਸੀ ਨੂੰ ਮਲੇਰਕੋਟਲਾ ਹੀ ਨਹੀਂ ਪੰਜਾਬ ਦੀ ਧਰਤੀ ’ਤੇ ਵੀ ਦਾਖ਼ਲ ਨਾ ਹੋਣ ਦਿੱਤਾ ਜਾਵੇ ਕਿਉਂਕਿ ਓਵੈਸੀ ਦੇ ਆਉਣ ਨਾਲ ਹਿੰਦੂ ਮੁਸਲਿਮ ਦੰਗੇ ਫੈਲਾਉਣ ਦੀ ਸ਼ੰਕਾ ਹੈ। ਇਸ ਲਈ ਅਸੀਂ ਮੁੱਖ ਮੰਤਰੀ ਨੂੰ ਅਪਲੀ ਕਰਦੇ ਹਾਂ ਕਿ ਜਲਦ ਤੋਂ ਜਲਦ ਪੰਜਾਬ ’ਚ ਓਵੈਸੀ ਦੀ ਐਂਟਰੀ ’ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। 

ਇਹ ਵੀ ਪੜ੍ਹੋ :  ‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ


shivani attri

Content Editor

Related News