ਸ਼ਿਵ ਸੈਨਾ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਸਾੜਨ ਵਿਰੁੱਧ 20 ਨੂੰ ਕਰੇਗੀ ਮਾਨਾਂਵਾਲਾ ਵੱਲ ਕੂਚ : ਰੂਬਲ ਸੰਧੂ

11/11/2020 2:54:59 PM

ਜਲੰਧਰ (ਕਮਲੇਸ਼)— ਅੰਮ੍ਰਿਤਸਰ ਦੇ ਪਿੰਡ ਮਾਨਾਂਵਾਲਾ 'ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਰੋੜਾਂ ਹਿੰਦੂਆਂ ਦੇ ਪੂਜਨੀਕ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਸਾੜਨ ਵਿਰੁੱਧ ਸ਼ਿਵ ਸੈਨਾ ਪੰਜਾਬ ਦਾ ਇਕ ਵਿਸ਼ਾਲ ਜਥਾ ਸੰਤ ਸਮਾਜ ਦੀ ਅਗਵਾਈ 'ਚ 20 ਨਵੰਬਰ ਨੂੰ ਮਾਨਾਂਵਾਲਾ ਵੱਲ ਕੂਚ ਕਰੇਗਾ। ਉਕਤ ਜਥਾ ਪੰਜਾਬ ਸਰਕਾਰ ਤੋਂ ਮੰਗ ਕਰੇਗਾ ਕਿ ਉਥੇ ਭਗਵਾਨ ਸ਼੍ਰੀ ਰਾਮ ਦਾ ਮੰਦਰ ਸਥਾਪਤ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਵੇ।

ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਕੈਪਟਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਉਕਤ ਜਾਣਕਾਰੀ ਦਿੰਦੇ ਜ਼ਿਲਾ ਜਲੰਧਰ ਪ੍ਰਧਾਨ ਰੂਬਲ ਸੰਧੂ, ਪੰਜਾਬ ਦੇ ਸੰਗਠਨ ਮੰਤਰੀ ਮੁਕੇਸ਼ ਲਾਟੀ, ਜਲੰਧਰ ਵੈਸਟ ਪ੍ਰਧਾਨ ਅੰਕੁਰ ਸ਼ਰਮਾ, ਵਾਈਸ ਪ੍ਰਧਾਨ ਨੋਨੂੰ ਪੰਡਿਤ ਅਤੇ ਸ਼ਿਵ ਸੈਨਾ (ਪੰਜਾਬ) ਦੇ ਵਰਕਰਾਂ ਨੇ ਕਿਹਾ ਕਿ ਪੰਜਾਬ 'ਚ ਸ਼ੁਰੂ ਤੋਂ ਹੀ ਹਿੰਦੂਆਂ ਨੂੰ ਤੰਗ-ਪਰੇਸ਼ਾਨ ਕਰਨ ਦਾ ਦੌਰ ਜਾਰੀ ਹੈ ਅਤੇ ਜਾਪਦਾ ਹੈ ਕਿ ਹਿੰਦੂ ਪੰਜਾਬ 'ਚ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿ ਗਏ ਹਨ। ਪੰਜਾਬ 'ਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਹਿੰਦੂਆਂ ਨੂੰ ਘਰਾਂ ਅਤੇ ਬੱਸਾਂ 'ਚੋਂ ਕੱਢ-ਕੱਢ ਕੇ ਮਾਰਿਆ ਜਾਂਦਾ ਰਿਹਾ ਹੈ, ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਪਰ ਹਿੰਦੂਆਂ ਨੂੰ ਨਿਆਂ ਨਹੀਂ ਮਿਲਿਆ।

ਇਹ ਵੀ ਪੜ੍ਹੋ: ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ

ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਇਕ ਦਹਾਕਾ ਚੱਲੇ ਅੱਤਵਾਦ ਦੀ ਨਾ ਕੋਈ ਜਾਂਚ ਹੋਈ ਅਤੇ ਨਾ ਹੀ ਕਮਿਸ਼ਨ ਬਿਠਾਇਆ ਗਿਆ ਅਤੇ ਨਾ ਹੀ ਪੀੜਤਾਂ ਲਈ ਕੋਈ ਪੈਕੇਜ ਐਲਾਨਿਆ ਗਿਆ। ਅੱਜ ਤੱਕ ਪੰਜਾਬ 'ਚ ਜਿੰਨੀਆਂ ਵੀ ਸਰਕਾਰਾਂ ਆਈਆਂ, ਉਨ੍ਹਾਂ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰ ਨੂੰ ਸਿਰਫ਼ ਮੂਕਦਰਸ਼ਕ ਬਣ ਕੇ ਵੇਖਿਆ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਪੰਜਾਬ 20 ਨਵੰਬਰ ਨੂੰ ਅੰਮ੍ਰਿਤਸਰ ਦੇ ਮਾਨਾਂਵਾਲਾ ਵੱਲ ਕੂਚ ਕਰਕੇ ਹਿੰਦੂ ਸਮਾਜ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਕਿ ਭਗਵਾਨ ਸ਼੍ਰੀ ਰਾਮ ਦੇ ਅਪਮਾਨ ਖ਼ਿਲਾਫ਼ ਸਮਾਜ ਇਕੱਠਾ ਹੋ ਕੇ ਆਵਾਜ਼ ਬੁਲੰਦ ਕਰੇ।
ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਂਦਾ ਰਿਹਾ ਦਰਿੰਦਾ, ਰੋਕਣ 'ਤੇ ਦਿੰਦਾ ਸੀ ਵੱਡੀ ਧਮਕੀ

ਇਹ ਵੀ ਪੜ੍ਹੋ: ਜਲੰਧਰ: ਨਿੱਜੀ ਹਸਪਤਾਲ 'ਚ ਮਰੀਜ਼ ਦੀ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਗਾਏ ਗੰਭੀਰ ਦੋਸ਼


shivani attri

Content Editor

Related News