ਭਾਈ ਲੌਂਗੋਵਾਲ ਦੇ ਹੁਕਮਾਂ ਤਹਿਤ ਗੁਰਦੁਆਰਾ ਹੱਟ ਸਾਹਿਬ ਦੀ ਕਾਰ ਸੇਵਾ ਮੁੜ ਆਰੰਭ ਕਰਵਾਈ

07/09/2019 6:29:37 PM

ਸੁਲਤਾਨਪੁਰ ਲੋਧੀ (ਸੋਢੀ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਪਿਛਲੇ ਤਿੰਨ ਮਹੀਨੇ ਤੋਂ ਬੰਦ ਪਈ ਇਤਿਹਾਸਕ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਦੀ ਕਾਰ ਸੇਵਾ ਅੱਜ ਮੁੜ ਆਰੰਭ ਕਰਵਾਈ ਗਈ ਹੈ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ਼ਤਾਬਦੀ ਸ. ਸਕੱਤਰ ਸਿੰਘ , ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਰਿਆੜ , ਇੰਜੀਨੀਅਰ ਸਵਰਨ ਸਿੰਘ ਮੈਬਰ ਪੀ. ਏ. ਸੀ. ਅਕਾਲੀ ਦਲ, ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸੁਪਰਵਾਈਜਰ ਮੇਜਰ ਸਿੰਘ ਸੰਧੂ , ਸ਼੍ਰੋਮਣੀ ਕਮੇਟੀ ਇਮਾਰਤੀ ਵਿਭਾਗ ਦੇ ਐੱਸ. ਡੀ. ਓ. ਜਤਿੰਦਰਪਾਲ ਸਿੰਘ ਅਤੇ ਸੁਖਜਿੰਦਰ ਸਿੰਘ ਐੱਸ. ਡੀ. ਓ. ਨੇ ਉਚੇਚੇ ਤੌਰ 'ਤੇ ਪੁੱਜ ਕੇ ਬਾਬਾ ਭੂਰੀ ਵਾਲਿਆਂ ਨੂੰ ਕਾਰ ਸੇਵਾ ਆਰੰਭ ਕਰਨ ਲਈ ਲੋੜੀਂਦਾ ਸਾਰਾ ਸੀਮੈਂਟ , ਬਜਰੀ , ਸਰੀਆ ਆਦਿ ਇਮਾਰਤੀ ਮਟੀਰੀਅਲ ਤੁਰੰਤ ਦੇਣ ਦਾ ਵਿਸ਼ਵਾਸ਼ ਦਿਵਾਇਆ ਤਾਂ ਉਸੇ ਸਮੇਂ ਹੀ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਅਤੇ ਬਾਬਾ ਜਗਜੀਤ ਸਿੰਘ ਨੇ ਕਾਰ ਸੇਵਾ ਆਰੰਭ ਕਰਵਾ ਦਿੱਤੀ। 

ਬਾਬਾ ਸੁੱਖਾ ਨੇ ਇਸ ਸਮੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਗੁਰਦੁਆਰਾ ਹੱਟ ਸਾਹਿਬ ਦੇ ਮੁਹਰੇ ਬਣਾਈ ਕਾਰ ਪਾਰਕਿੰਗ ਤੇ ਗੁਰੂ ਨਾਨਕ ਨਿਵਾਸ ਸਰਾਂ ਨੂੰ ਮੁਕੰਮਲ ਕੀਤਾ ਜਾਵੇਗਾ ਅਤੇ ਗੁਰਦੁਆਰਾ ਹੱਟ ਸਾਹਿਬ ਕੰਪਲੈਕਸ ਚ ਐਲ ਟਾਈਪ ਸ਼ੇਪ ਵਿੱਚ ਬਣੀਆਂ ਦੁਕਾਨਾਂ ਅਤੇ ਬੇਸਮੈਂਟ ਉੱਪਰ ਸ਼ਾਨਦਾਰ ਕਮਰੇ ਤਿਆਰ ਕੀਤੇ ਜਾਣਗੇ। ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸ਼. ਸਤਨਾਮ ਸਿੰਘ ਰਿਆੜ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਹੱਟ ਸਾਹਿਬ ਦੇ ਨਜਦੀਕ ਬਣੇ ਪੁਰਾਤਨ ਖੂਹ ਨੂੰ ਰਵਾਇਤੀ ਦਿੱਖ ਪ੍ਰਦਾਨ ਕਰਕੇ ਇਸ ਕਦਰ ਪ੍ਰਬੰਧ ਕੀਤਾ ਜਾਵੇਗਾ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਖੂਹ ਤੋਂ ਸੰਗਤਾਂ ਸ਼ੁੱਧ ਜਲ ਲੈ ਸਕਣ । ਮੀਤ ਸਕੱਤਰ ਸਕੱਤਰ ਸਿੰਘ ਅਤੇ ਮੇਜਰ ਸਿੰਘ ਸੰਧੂ ਨੇ ਬਾਬਾ ਭੂਰੀ ਵਾਲਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਹੁਣ ਇਮਾਰਤੀ ਮਟੀਰੀਅਲ ਦੀ ਕੋਈ ਕਮੀ ਨਹੀ ਰਹੇਗੀ ਅਤੇ ਨਾਲ-ਨਾਲ ਕਾਰ ਸੇਵਾ ਕਾਰਜਾਂ ਦੀ ਸਮੀਖਿਆ ਮਾਹਿਰਾਂ ਵੱਲੋਂ ਕੀਤੀ ਜਾਵੇਗੀ ਤਾਂ ਜੋ ਬਿਨਾਂ ਕਿਸੇ ਰੋਕ ਸਾਰੇ ਕਾਰਜ ਸਮੇ ਸਿਰ ਮੁਕੰਮਲ ਹੋ ਸਕਨ। 

ਇਸ ਸਮੇਂ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਬਰ ਸ਼੍ਰੋਮਣੀ ਕਮੇਟੀ ਅਤੇ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਗੁਰਦੁਆਰਾ ਹੱਟ ਸਾਹਿਬ ਦੀ ਰੁਕੀ ਪਈ ਕਾਰ ਸੇਵਾ ਆਰੰਭ ਕਰਵਾਉਣ ਅਤੇ ਧੰਨਵਾਦ ਕੀਤਾ ਤੇ ਬਾਬਾ ਭੂਰੀ ਵਾਲਿਆਂ ਨੂੰ ਅਪੀਲ ਕੀਤੀ ਕਿ ਇਹ ਕਾਰਜ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤੇ ਜਾਣ ਤਾਂ ਜੋ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸ ਸਮੇਂ ਬਾਬਾ ਜਗਜੀਤ ਸਿੰਘ ਭੂਰੀ ਵਾਲੇ, ਜਥੇ ਸਤਨਾਮ ਸਿੰਘ ਰਾਮੇ, ਬੀਬੀ ਬਲਜੀਤ ਕੌਰ ਕਮਾਲਪੁਰ ਸਾਬਕਾ ਮੈਂਬਰ ਬਲਾਕ ਸੰਮਤੀ, ਭਾਈ ਰਣਯੋਧ ਸਿੰਘ ਹੈਡ ਗ੍ਰੰਥੀ ਅਤੇ ਹੋਰਨਾਂ ਸ਼ਿਰਕਤ ਕੀਤੀ।

shivani attri

This news is Content Editor shivani attri