ਸ਼੍ਰੋਮਣੀ ਅਕਾਲੀ ਦਲ ਮਿਹਨਤੀ ਤੇ ਜੁਝਾਰੂ ਵਰਕਰਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ: ਰਸੂਲਪੁਰ

07/14/2020 12:00:19 PM

ਟਾਂਡਾ ਉੜਮੁੜ (ਮੋਮੀ)— ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ ਵੱਲੋਂ ਸ਼੍ਰੋਮਣੀ ਅਕਾਲੀ ਦਲ 'ਚ ਨਵ ਨਿਯੁਕਤ ਸਰਕਲ ਪ੍ਰਧਾਨਾਂ ਨੂੰ ਸਨਮਾਨਤ ਕੀਤਾ ਗਿਆ।

ਰਸੂਲਪੁਰ ਕੰਪਲੈਕਸ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਦਸੂਹਾ,ਮੈਂਬਰ ਐੱਸ. ਜੀ. ਪੀ. ਸੀ. ਜਥੇਦਾਰ ਤਾਰਾ ਸਿੰਘ ਸੱਲਾਂ, ਕਮਲਜੀਤ ਸਿੰਘ ਕੁਲਾਰ,ਇਕਬਾਲ ਸਿੰਘ ਜੌਹਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੁਖਵਿੰਦਰ ਸਿੰਘ ਮੂਨਕਾਂ, ਯੂਥ ਆਗੂ ਸਰਬਜੀਤ ਸਿੰਘ ਮੋਮੀ, ਪਰਮਿੰਦਰ ਸਿੰਘ ਮੋਹਕਮਗੜ੍ਹ ਦੀ ਹਾਜ਼ਰੀ 'ਚ ਹੋਏ ਇਸ ਸਨਮਾਨ ਸਮਾਰੋਹ ਦੌਰਾਨ ਜਥੇਦਾਰ ਮਹਿੰਦਰ ਸਿੰਘ ਡੁਮਾਣਾ ਸਰਕਲ ਪ੍ਰਧਾਨ ਮਿਆਣੀ, ਨਿਰਮਲ ਸਿੰਘ ਮੱਲ੍ਹੀ ਸਰਕਲ ਪ੍ਰਧਾਨ ਅੱਡਾ ਸਰਾਂ, ਨਿਰਮਲ ਸਿੰਘ ਤੁਲੀ ਸ਼ਹਿਰੀ ਪ੍ਰਧਾਨ ਟਾਂਡਾ, ਕੁਲਦੀਪ ਸਿੰਘ ਬੁੱਟਰ ਸਰਕਲ ਪ੍ਰਧਾਨ ਗੜ੍ਹਦੀਵਾਲਾ, ਰਜਿੰਦਰ ਸਿੰਘ ਕਠਾਣਾ ਸਰਕਲ ਪ੍ਰਧਾਨ ਖੁੱਡਾ, ਪ੍ਰਿਥੀਪਾਲ ਸਿੰਘ ਦਾਤਾ ਸਰਕਲ ਪ੍ਰਧਾਨ ਚੌਲਾਂਗ ਨੂੰ ਸਨਮਾਨਤ ਕਰਦੇ ਰਸੂਲਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜੋ ਆਪਣੇ ਮਿਹਨਤੀ ਅਤੇ ਜੁਝਾਰੂ ਵਰਕਰ ਦਾ ਵਰਕਰਾਂ ਦਾ ਹਮੇਸ਼ਾ ਹੀ ਸਨਮਾਨ ਅਤੇ ਸਤਿਕਾਰ ਕਰਦੀ ਹੈ। ਇਸ ਮੌਕੇ ਉਨ੍ਹਾਂ ਹੋਰ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤੀ ਵੱਲ ਵਧੇਗਾ।


shivani attri

Content Editor

Related News