ਬਿਜਲੀ ਕੱਟਾਂ ਦੇ ਵਿਰੋਧ ''ਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਰਕਰਾਂ ਵੱਲੋਂ ਬਿਜਲੀ ਘਰ ਟਾਂਡਾ ਵਿਖੇ ਰੋਸ ਪ੍ਰਦਰਸ਼ਨ

07/02/2021 12:56:17 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)- ਸੂਬੇ ਅੰਦਰ ਲੱਗ ਰਹੇ ਭਾਰੀ ਬਿਜਲੀ ਕੱਟਾਂ ਅਤੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਨਾ ਮਿਲਣ ਦੇ ਰੋਸ ਵਜੋਂ ਅੱਜ ਬਿਜਲੀ ਘਰ ਟਾਂਡਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਵੱਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਹਲਕਾ ਇੰਚਾਰਜ ਟਾਂਡਾ  ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਵਿਚ ਸਵੇਰੇ 10 ਵਜੇ ਤੋਂ ਲੈ ਕੇ ਵਜੇ 11 ਤਕ ਦਿੱਤੇ ਗਏ ਇਸ ਰੋਸ ਧਰਨੇ ਦੌਰਾਨ ਵੱਡੀ ਗਿਣਤੀ ਸ਼ਾਮਲ ਹੋਏ ਦੋਵੇਂ ਹੀ ਪਾਰਟੀਆਂ ਦੇ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਜ਼ਾਹਰ ਕੀਤਾ। 

ਇਹ ਵੀ ਪੜ੍ਹੋ:  ਜਲੰਧਰ: ਕਿਸਾਨਾਂ ਵੱਲੋਂ ਫਗਵਾੜਾ ਨੈਸ਼ਨਲ ਹਾਈਵੇਅ ਜਾਮ, ਟ੍ਰੈਫਿਕ ਕੀਤੀ ਡਾਇਵਰਟ

PunjabKesari
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਬਸਪਾ ਆਗੂ ਸੁਰਜੀਤਪਾਲ, ਜ਼ਿਲ੍ਹਾ ਜਨਰਲ ਸਕੱਤਰ ਸੰਤੋਖ ਸਿੰਘ ਨਰਿਆਲ, ਕੰਵਲਜੀਤ ਸਿੰਘ ਤੁਲੀ ਅਤੇ ਹੋਰਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਵਿੱਚ ਬਿਜਲੀ ਸਰਪਲੱਸ ਹੁੰਦੀ ਸੀ ਪਰ ਕੈਪਟਨ ਸਰਕਾਰ ਦੀਆਂ ਗਲਤੀਆਂ ਅਤੇ ਨਾਕਾਮੀਆਂ ਕਾਰਨ ਅੱਜ ਸੂਬੇ ਅੰਦਰ ਲੱਗ ਰਹੇ ਵੱਡੇ-ਵੱਡੇ ਬਿਜਲੀ ਕੱਟਾਂ ਕਾਰਨ ਹਾਹਾਕਾਰ ਮਚੀ ਹੋਈ ਹੈ। 

ਇਹ ਵੀ ਪੜ੍ਹੋ:  ਰੋਪੜ: ਬਿਜਲੀ ਦੇ ਕੱਟਾਂ ਤੋਂ ਪੰਜਾਬ ਪਰੇਸ਼ਾਨ, ਅਕਾਲੀ ਦਲ ਤੇ ਬਸਪਾ ਵੱਲੋਂ 'ਮੁਫ਼ਤ ਪੱਖੀ ਸੇਵਾ' ਦੀ ਸ਼ੁਰੂਆਤ
ਇਸ ਰੋਸ ਪ੍ਰਦਰਸ਼ਨ ਦੌਰਾਨ ਜਗਤਾਰ ਸਿੰਘ ਤਾਰਾ, ਗੁਰਜੀਤ ਸਿੰਘ ਚੌਹਾਨ, ਸਾਹਿਬ ਸਿੰਘ ਕਠਾਣਾ, ਐਡਵੋਕੇਟ ਗੁਰਬਖ਼ਸ਼ ਸਿੰਘ ਮੁਲਤਾਨੀ, ਹਰਪਰੀਤਪਾਲ ਸਿੰਘ ਕਠਾਣਾ, ਨਿਰਮਲ ਸਿੰਘ ਮੱਲ੍ਹੀ, ਇਕਬਾਲ ਸਿੰਘ ਢਡਿਆਲਾ, ਦਰਬਾਰਾ ਸਿੰਘ, ਮੂਨਕਾਂ ਸ਼ਾਮ ਸਿੰਘ ਮੂਨਕਾਂ, ਬਲਦੇਵ ਸਿੰਘ ਜਸਵਿੰਦਰ ਸਿੰਘ ਦੁੱਗਲ, ਮੱਖਣ ਸਿੰਘ ਹਰਸੀ ਪਿੰਡ, ਪ੍ਰਿਥੀਪਾਲ ਸਿੰਘ ਦਾਤਾ, ਸ਼ਰਨਜੀਤ ਸਿੰਘ ਝਾਵਾਂ, ਨਿਰਮਲ ਸਿੰਘ ਮੱਲ੍ਹੀ, ਸੁਰਜੀਤ ਸਿੰਘ ਜੌੜਾ, ਗੁਰਵਿੰਦਰ ਸਿੰਘ ਮੋਹਕਮਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੋਵੇਂ ਹੀ ਪਾਰਟੀਆਂ ਦੇ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News