ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਵਰਕਰਾਂ ਦਾ ਜਥਾ ਦਿੱਲੀ ਕਿਸਾਨ ਅੰਦੋਲਨ ’ਚ ਭਾਗ ਲੈਣ ਲਈ ਟਾਂਡਾ ਤੋਂ ਰਵਾਨਾ

01/12/2021 11:32:30 AM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ): ਖੇਤੀ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ’ਚ ਭਾਗ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਵਰਕਰਾਂ ਦਾ ਇਕ ਵਿਸ਼ਾਲ ਜਥਾ ਦਾਣਾ ਮੰਡੀ ਟਾਂਡਾ ਤੋਂ ਰਵਾਨਾ ਹੋਇਆ। ਪਾਰਟੀ ਦੇ ਸੀਨੀਅਰ ਆਗੂ ਮਾਸਟਰ ਕੁਲਦੀਪ ਸਿੰਘ ਮਸੀਤੀ ਦੀ ਅਗਵਾਈ ’ਚ ਗਏ ਇਸ ਜਥੇ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਭਰਪੂਰ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਮਾਸਟਰ ਜਗਜੀਤ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਪਿ੍ਰਥੀਪਾਲ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ, ਪਿ੍ਰਤਪਾਲ ਸਿੰਘ, ਕੇਵਲ ਸਿੰਘ, ਚੰਨਣ ਸਿੰਘ, ਸਵਰਨ ਸਿੰਘ, ਕੀਰਤ ਸਿੰਘ, ਰੌਣਕ ਸਿੰਘ, ਪ੍ਰਕਾਸ਼ ਸਿੰਘ, ਗੁਰਮੇਲ ਸਿੰਘ,  ਬੀਬੀ ਅਮਰਜੀਤ ਕੌਰ, ਬਲਦੇਵ ਕੌਰ, ਰਾਜ ਰਾਣੀ, ਨਵਦੀਪ ਕੌਰ, ਹਰਮਨਪ੍ਰੀਤ ਕੌਰ, ਕਮਲਜੀਤ ਕੌਰ, ਸੁਖਪ੍ਰੀਤ ਕੌਰ ਆਦਿ ਵੀ ਹਾਜ਼ਰ ਵੀ ਹਾਜ਼ਰ ਸਨ।  

Aarti dhillon

This news is Content Editor Aarti dhillon