ਜਲੰਧਰ ''ਚ ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਏ ਅਲੌਕਿਕ ਸ਼ਸਤਰ ਮਾਰਚ ਨੇ ਸੰਗਤਾਂ ’ਤੇ ਛੱਡੀ ਅਮਿੱਟ ਛਾਪ

07/17/2022 5:52:50 PM

ਜਲੰਧਰ (ਚਾਵਲਾ, ਸੋਨੂੰ)- ਸਿੱਖ ਤਾਲਮੇਲ ਕਮੇਟੀ ਵੱਲੋਂ ਬੀਤੇ ਦਿਨ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਸੇਵਾ ਸੋਸਾਇਟੀਆਂ, ਆਗਾਜ਼ ਐੱਨ. ਜੀ. ਓ., ਇੰਟਰਨੈਸ਼ਨਲ ਸਿੱਖ ਕੌਂਸਲ, ਗੁਰਮੁਖ ਸੇਵਕ ਦਲ, ਭਾਈ ਘਨ੍ਹਈਆ ਜੀ ਸੇਵਕ ਦਲ ਅਤੇ ਇਸਤਰੀ ਸਤਿਸੰਗ ਸਭਾਵਾਂ ਦੇ ਸਹਿਯੋਗ ਨਾਲ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਏ ਅਲੌਕਿਕ ਸ਼ਸਤਰ ਮਾਰਚ ਨੇ ਸੰਗਤਾਂ ’ਤੇ ਅਮਿੱਟ ਛਾਪ ਛੱਡੀ।


ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਸ਼ਾਮਲ ਹੋਏ ਸੰਗਤਾਂ ਦੇ ਜਥਿਆਂ ਨੇ ਕੀਤੀ ਸ਼ਮੂਲੀਅਤ ਜਦਕਿ ਸ਼ਸਤਰ ਮਾਰਚ ਦੇ ਦਰਸ਼ਨਾਂ ਲਈ ਸੰਗਤਾਂ ਭਾਰੀ ਗਿਣਤੀ ਵਿਚ ਵੱਖ-ਵੱਖ ਇਲਾਕਿਆਂ ਤੋਂ ਪੁੱਜੀਆਂ ਸਨ। ਸਜਾਏ ਇਸ ਸ਼ਸਤਰ ਮਾਰਚ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਤੋਂ ਬਾਅਦ ਦੁਪਹਿਰ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋ ਕੇ ਵਰਕਸ਼ਾਪ ਚੌਂਕ, ਪਟੇਲ ਚੌਕ, ਬਸਤੀ ਅੱਡਾ, ਜੋਤੀ ਚੌਕ, ਨਕੋਦਰ ਚੌਕ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਪੁਜਾ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ, ਚਰਨਜੀਵ ਸਿੰਘ ਲਾਲੀ, ਸੁਖਦੇਵ ਸਿੰਘ ਗਾਂਧੀ, ਸੰਦੀਪ ਸਿੰਘ ਚਾਵਲਾ, ਅਮਰਜੀਤ ਸਿੰਘ ਬਜਾਜ ਵੱਲੋਂ ਸੁਆਗਤ ਕੀਤਾ ਗਿਆ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਭਗਵੰਤ ਮਾਨ ਨੇ ਪਵਿੱਤਰ ਵੇਈਂ ਦਾ ਕੀਤਾ ਦੌਰਾ, ਛਕਿਆ ਜਲ


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਿਕਲੇ ਇਸ ਸ਼ਸਤਰ ਮਾਰਚ ’ਚ ਵੱਖ ਵੱਖ ਸੰਪਰਦਾਵਾਂ ਦੇ ਘੋੜ ਸਵਾਰ ਨਿੰਹਗ ਸਿੰਘਾਂ ਦੇ ਜਥਿਆਂ ਨੇ ਸ਼ਮੂਲੀਅਤ ਕੀਤੀ ਅਤੇ ਖ਼ਾਲਸਾਈ ਬਾਣੇ ’ਚ ਫੱਬੇ ਗਤਕਾ ਪਾਰਟੀਆਂ ਦੇ ਜੁਝਾਰੂ ਨੌਜਵਾਨਾਂ ਨੇ ਆਪਣੇ ਰਿਵਾਇਤੀ ਕਲਾ ਗਤਕਾ ਦੇ ਜੌਹਰ ਦਿਖਾਉਂਦੇ ਹੋਏ ਨਾਲ-ਨਾਲ ਚੱਲ ਰਹੇ ਸਨ। ਗੁਰੂ ਦੇ ਸਾਜੇ ਪੰਜ ਪਿਆਰਿਆਂ ਦੀ ਅਗਵਾਈ ’ਚ ਨਿਕਲੇ ਇਸ ਸ਼ਸਤਰ ਮਾਰਚ ’ਚ ਵੱਖ-ਵੱਖ ਗੁਰਦੁਆਰਿਆਂ, ਫਗਵਾੜਾ ਅਤੇ ਕਪੂਰਥਲਾ ਤੋਂ ਸ਼ਾਮਲ ਹੋਏ ਸ਼ਬਦੀ ਗੁਰਬਾਣੀ ਕੀਰਤਨ ਦਾ ਜਾਪ ਕਰਦੇ ਹੋਏ ਨਾਲ-ਨਾਲ ਚੱਲ ਰਹੇ ਸਨ। ਸ਼ਸਤਰ ਮਾਰਚ ਦੇ ਸਵਾਗਤ ਲਈ ਵੱਖ-ਵੱਖ ਥਾਈਂ ਇਲਾਕਾ ਨਿਵਾਸੀਆਂ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲਾਂ, ਫਰੂਟ, ਮਠਿਆਈ ਅਤੇ ਮਿੱਸੇ ਪ੍ਰਸ਼ਾਦਿਆਂ ਲੰਗਰਾਂ ਦੇ ਸਟਾਲ ਲਾਏ ਹੋਏ ਸਨ।

ਇਹ ਵੀ ਪੜ੍ਹੋ: ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਵੈਸ਼ਣੋ ਦੇਵੀ ਤੋਂ ਪਰਤ ਰਿਹਾ ਸੀ ਪਰਿਵਾਰ


ਇਸ ਮੌਕੇ ਮੋਟਰ ਸਾਈਕਲ ਸਵਾਰ ਸ਼ਾਮਲ ਹੋਏ ਨੌਜਵਾਨਾਂ ਨੇ ਹੱਥਾਂ ’ਚ ਕੇਸਰੀ ਝੰਡੇ ਫੜੇ ਹੋਏ ਸਨ ਤੇ ਵੱਖ-ਵੱਖ ਇਲਾਕਿਆਂ ਤੋਂ ਭਾਰੀ ਗਿਣਤੀ ’ਚ ਰਿਵਾਇਤੀ ਸ਼ਸਤਰ ਧਾਰਨ ਕਰ ਕੇ ਸ਼ਾਮਲ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਨਾਲ ਨਾਲ ਚੱਲ ਰਹੀਆਂ ਸਨ। ਸਭ ਤੋਂ ਅੱਗੇ ਅੱਗੇ ਸੂਚਕ ਨਗਾਰਾ ਚੱਲ ਰਿਹਾ ਸੀ। ਸਤਿਗੁਰਾਂ ਦੇ ਅਦਬ ਸਤਿਕਾਰ ਲਈ ਰਸਤੇ ਦੀ ਸਫ਼ਾਈ ਅਤੇ ਫੁੱਲਾਂ ਦੀ ਵਰਖਾ ਦੀ ਸੇਵਾ ਸੰਗਤਾਂ ਕਰ ਰਹੀਆਂ ਸਨ। 


ਇਸ ਮਾਰਚ ਸੰਚਾਰੂ ਰੂਪ ਵਿਚ ਚਲਾਉਣ ਲਈ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਰਾਜਿੰਦਰ ਸਿੰਘ ਮਿਗਲਾਨੀ, ਪਰਮਪ੍ਰੀਤ ਸਿੰਘ ਵਿੱਟੀ, ਕਮਲਜੀਤ ਸਿੰਘ ਭਾਟੀਆ, ਰਣਜੀਤ ਸਿੰਘ ਗੋਲਡੀ, ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ ਪਾਲੀ ਚੱਢਾ, ਹਰਪ੍ਰੀਤ ਸਿੰਘ ਸੋਨੂੰ, ਲਖਵੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਰੋਬਿਨ, ਗੁਰਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਲੱਕੀ, ਪ੍ਰਭਜੋਤ ਸਿੰਘ, ਤਜਿੰਦਰ ਸਿੰਘ ਸੰਤਨਗਰ, ਪਰਜਿੰਦਰ ਸਿੰਘ, ਆਦਿ ਵਿਸ਼ੇਸ਼ ਸਹਿਯੋਗ ਕਰ ਰਹੇ ਸਨ।


ਇਸ ਸਮਾਗਮ ਵਿਚ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਮਾਤਾ ਵਿਪਨਪ੍ਰੀਤ ਕੌਰ, ਰਣਜੀਤ ਸਿੰਘ ਦਮਦਮੀ ਟਕਸਾਲ, ਭੁਪਿੰਦਰ ਸਿੰਘ ਅੰਮ੍ਰਿਤਸਰ, ਗੁਰਮੀਤ ਸਿਘ ਬਸਰਾ, ਗੁਰਪਾਲ ਸਿਘ ਟੱਕਰ, ਹਰਚਰਨ ਸਿੰਘ ਟੱਕਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਬਣਾਇਆ ਬੰਧਕ, ਪਰਿਵਾਰ ਨੂੰ ਵੀਡੀਓ ਭੇਜ ਸੁਣਾਈ ਦੁੱਖ਼ ਭਰੀ ਦਾਸਤਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri