ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਨਕਦੀ ਅਤੇ ਮੋਬਾਇਲ ਖੋਹਿਆ

01/19/2021 11:46:22 AM

ਗੜ੍ਹਸ਼ੰਕਰ (ਸ਼ੋਰੀ): ਲੰਘੀ ਰਾਤ ਇੱਥੋਂ ਦੇ ਦੋਗਰੀ ਰੋਡ ’ਤੇ ਇਕ ਨੌਜਵਾਨ ਕੋਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਉਸ ਦਾ ਮੋਬਾਇਲ ਤੇ ਜੇਬ ’ਚੋਂ ਨਕਦੀ ਖੋਹ ਲਏ ਜਾਣ ਦਾ ਸਮਾਚਾਰ ਹੈ।ਲਖਵਿੰਦਰ ਸਿੰਘ ਉਮਰ 30 ਸਾਲ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਭੰਮੀਆਂ ਨੇ ਦੱਸਿਆ ਕਿ ਉਹ ਦੇਰ ਸ਼ਾਮ ਆਪਣੇ ਮੋਟਰਸਾਈਕਲ ਤੇ ਗੜ੍ਹਸ਼ੰਕਰ ਤੋਂ ਪਿੰਡ ਵੱਲ ਨੂੰ ਜਾ ਰਿਹਾ ਸੀ ਅਤੇ ਰਾਹ ’ਚ ਆਨੰਦ ਆਸ਼ਰਮ ਦੇ ਨਜ਼ਦੀਕ ਇਕ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਆ ਕੇ ਘੇਰ ਕੇ ਪਹਿਲਾਂ ਪੁੱਠੇ ਡਾਟ ਨਾਲ ਪਿੱਠ ਤੇ ਹਮਲਾ ਕੀਤਾ ਫਿਰ ਉਸ ਦੀ ਜੇਬ ’ਚ ਮੋਬਾਈਲ ਤੇ 700 ਰੁਪਏ ਦੀ ਨਕਦੀ ਕੱਢ ਲਈ।ਲਖਵਿੰਦਰ ਸਿੰਘ ਅਨੁਸਾਰ  ਲੁੱਟਖੋਹ ਕਰਨ ਵਾਲਿਆਂ ਨੇ ਮੋਬਾਇਲ ਦਾ ਲੋਕ ਪੁੱਛ ਕੇ ਅਨਲੌਕ ਵੀ ਕੀਤਾ ਅਤੇ ਫਿਰ ਫਰਾਰ ਹੋ ਗਏ। ਲਖਵਿੰਦਰ ਵਲੋਂ ਗੜ੍ਹਸ਼ੰਕਰ ਪੁਲਸ ਨੂੰ ਇਸ ਖੋਹ ਸਬੰਧੀ ਜਾਣਕਾਰੀ ਦਿੱਤੀ ਹੈ ਤੇ ਪੁਲਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।


Shyna

Content Editor

Related News