ਸ਼ਹੀਦ ਪਰਿਵਾਰ ਫੰਡ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦਾ ਸਿਲਸਿਲਾ ਜਾਰੀ

01/05/2020 1:02:18 PM

ਜਲੰਧਰ (ਵਰੁਣ)— ਸ਼ਹੀਦ ਪਰਿਵਾਰ ਫੰਡ ਕਮੇਟੀ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਾਰ 25 ਪਰਿਵਾਰਾਂ ਨੂੰ ਕੁਲ 12.50 ਲੱਖ ਰੁਪਏ ਦੀ ਐੱਫ. ਡੀ. ਆਰ. ਦੇ ਰੂਪ 'ਚ ਸਹਾਇਤਾ ਰਾਸ਼ੀ ਭੇਟ ਕੀਤੀ ਗਈ। 10 ਨਵੰਬਰ 2019 ਨੂੰ ਆਯੋਜਿਤ 116ਵੇਂ ਪ੍ਰੋਗਰਾਮ 'ਚ ਸ਼ਹੀਦਾਂ ਦੇ ਜੋ ਪਰਿਵਾਰ ਕਿਸੇ ਕਾਰਨ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋ ਸਕੇ ਸਨ, ਉਨ੍ਹਾਂ ਨੂੰ ਹੁਣ ਸਹਾਇਤਾ ਰਾਸ਼ੀ ਭੇਟ ਕੀਤੀ ਗਈ।

ਜੋ ਪਰਿਵਾਰ ਅਜੇ ਵੀ ਆਪਣੀ ਸਹਾਇਤਾ ਰਾਸ਼ੀ ਨਹੀਂ ਲੈ ਸਕੇ ਹਨ, ਉਨ੍ਹਾਂ ਨੂੰ ਲਿਖਤੀ ਰੂਪ 'ਚ ਵੀ ਰਾਸ਼ੀ ਪ੍ਰਾਪਤ ਕਰਨ ਲਈ ਕਿਹਾ ਜਾ ਚੁੱਕਾ ਹੈ। ਜਿਨ੍ਹਾਂ ਸ਼ਹੀਦ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਐੱਫ. ਡੀ. ਆਰ. ਭੇਟ ਕੀਤੀ ਗਈ, ਨਾਲ ਹੀ ਬੈਂਕ ਤੋਂ ਉਨ੍ਹਾਂ ਨੂੰ ਲਗਭਗ 15 ਹਜ਼ਾਰ ਰੁਪਏ ਦਾ ਵਿਆਜ ਵੀ ਦਿੱਤਾ ਜਾਵੇਗਾ। ਉਥੇ ਹੀ ਸਹਾਇਤਾ ਪਾਉਣ ਵਾਲਿਆਂ 'ਚ ਰਾਜਵੀਰ ਸਿੰਘ (ਹਾਥਰਸ), ਗੁਲਵਿੰਦਰ ਸਿੰਘ (ਜੰਮੂ), ਮੋਤੀ ਰਾਮ (ਮੁਕੇਰੀਆਂ), ਗੀਤਾ ਰਾਣੀ (ਨਦਿਆ), ਕਿਰਨ ਕੁਮਾਰੀ (ਗਯਾ), ਜਸਵਿੰਦਰ ਕੌਰ (ਤਲਵੰਡੀ ਸਾਬੋ), ਸਾਵਿਤਰੀ ਦੇਵੀ (ਮੇਰਠ), ਪਸ਼ੂਪਤੀ ਯਾਦਵ (ਭਾਗਲਪੁਰ), ਜਸਵਿੰਦਰ ਸਿੰਘ (ਬਲਾਚੌਰ), ਗੁਲਾਮ ਨਬੀ ਨਾਇਕ (ਡੋਡਾ), ਰਤਨ ਲਾਲ (ਅਲਵਰ), ਮੀਰਾ ਦੇਵੀ (ਗਾਜੀਪੁਰ), ਤਾਰਿਕ ਹੁਸੈਨ ਭੱਟ (ਡੋਡਾ), ਊਸ਼ਾ ਬਾਈ (ਮੋਰੀਨਾ), ਰੋਡੀ ਦੇਵੀ (ਰਾਜ ਮਸੰਦ), ਸੁਖਵਿੰਦਰ ਕੌਰ (ਮੱਖੂ), ਆਸ਼ਾ (ਝੱਜਰ), ਭਤੇਰੀ (ਝੱਜਰ), ਅੰਗੂਰੀ ਦੇਵੀ (ਝੱਜਰ), ਨਿਰਮਲਾ ਯਾਦਵ (ਗਾਜੀਪੁਰ), ਅਲੀ ਮੁਹੰਮਦ (ਅਲਵਰ), ਜਸਵੀਰ ਕੌਰ (ਗੁਰਦਾਸਪੁਰ), ਅਮਰਨਾਥ (ਬਟਾਲਾ), ਸੁਪਿੰਦਰ ਕੌਰ (ਡੇਰਾ ਬਾਬਾ ਨਾਨਕ) ਤੇ ਰਾਜੂ ਵਰਮਾ (ਜੈਪੁਰ) ਦੇ ਨਾਂ ਸ਼ਾਮਲ ਹਨ।


shivani attri

Content Editor

Related News