ਸ਼ਹੀਦ ਪਰਿਵਾਰ ਫੰਡ ਕਮੇਟੀ ਵੱਲੋਂ 6 ਪਰਿਵਾਰਾਂ ਨੂੰ ਦਿੱਤੀ ਗਈ 1.80 ਲੱਖ ਰੁਪਏ ਦੀ ਰਾਸ਼ੀ

02/16/2020 2:51:01 PM

ਜਲੰਧਰ (ਵਰੁਣ)— ਸ਼ਹੀਦ ਪਰਿਵਾਰ ਫੰਡ ਕਮੇਟੀ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਕੜੀ 'ਚ ਇਸ ਵਾਰ 6 ਪਰਿਵਾਰਾਂ ਨੂੰ ਕੁਲ 1.80 ਲੱਖ ਰੁਪਏ ਦੀ ਐੱਫ. ਡੀ. ਆਰ. ਦੇ ਰੂਪ 'ਚ ਸਹਾਇਤਾ ਰਾਸ਼ੀ ਭੇਟ ਕੀਤੀ ਗਈ।

16 ਸਤੰਬਰ 2018 ਨੂੰ ਆਯੋਜਿਤ 115ਵੇਂ ਸਮਾਰੋਹ 'ਚ ਸ਼ਹੀਦਾਂ ਦੇ ਜੋ ਪਰਿਵਾਰ ਕਿਸੇ ਕਾਰਣ ਸ਼ਾਮਲ ਨਹੀਂ ਹੋ ਸਕੇ ਸਨ, ਉਨ੍ਹਾਂ ਨੂੰ ਹੁਣ ਸਹਾਇਤਾ ਰਾਸ਼ੀ ਭੇਟ ਕੀਤੀ ਗਈ ਹੈ। ਜੋ ਪਰਿਵਾਰ ਅਜੇ ਵੀ ਸਹਾਇਤਾ ਰਾਸ਼ੀ ਨਹੀਂ ਲੈ ਪਾ ਰਹੇ, ਉਨ੍ਹਾਂ ਨੂੰ ਲਿਖਤੀ ਰੂਪ 'ਚ ਵੀ ਰਾਸ਼ੀ ਪ੍ਰਾਪਤ ਕਰਨ ਲਈ ਕਿਹਾ ਜਾ ਚੁੱਕਾ ਹੈ। ਜਿਨ੍ਹਾਂ ਸ਼ਹੀਦ ਪਰਿਵਾਰਾਂ ਨੂੰ 30-30 ਹਜ਼ਾਰ ਰੁਪਏ ਦੀ ਐੱਫ. ਡੀ. ਆਰ. ਭੇਟ ਕੀਤੀ ਗਈ, ਨਾਲ ਹੀ ਬੈਂਕ ਤੋਂ ਉਨ੍ਹਾਂ ਨੂੰ ਲਗਭਗ 10 ਹਜ਼ਾਰ ਰੁਪਏ ਦਾ ਵਿਆਜ ਵੀ ਦਿੱਤਾ ਜਾਵੇਗਾ। ਸਹਾਇਤਾ ਰਾਸ਼ੀ ਪ੍ਰਾਪਤ ਕਰਨ ਵਾਲਿਆਂ 'ਚ ਸੁਸ਼ੀਲ ਕੁਮਾਰ ਸ਼ਰਮਾ (ਰਾਜੌਰੀ), ਮੰਸ਼ਾ ਬੀ (ਰਾਜੌਰੀ), ਮਨਜੀਤ ਸਿੰਘ (ਅੰਮ੍ਰਿਤਸਰ), ਅਮਰਜੀਤ ਸਿੰਘ (ਅੰਮ੍ਰਿਤਸਰ), ਫਰੀਦਾ ਖਾਨਮ (ਰਾਜੌਰੀ) ਆਮਿਰ ਅਯੂਬ ਸ਼ਾਹ (ਗੰਦਰਬਲ) ਸ਼ਾਮਲ ਹਨ।

shivani attri

This news is Content Editor shivani attri