ਟਾਂਡਾ: ਦੇਸ਼ ਭਗਤੀ ਦੇ ਜਜਬੇ ਨਾਲ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ

09/28/2020 11:20:22 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਕਲੱਬ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਪਾਰਕ ਅਹੀਆਪੁਰ 'ਚ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ।

ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ

ਕਲੱਬ ਪ੍ਰਧਾਨ ਮਹਿੰਦਰ ਅਹਿਆਪੁਰੀ ਦੀ ਅਗਵਾਈ 'ਚ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਭਾਜਪਾ ਆਗੂ ਜਵਾਹਰ ਲਾਲ ਖੁਰਾਣਾ ਅਤੇ ਯੂਥ ਅਕਾਲੀ ਦਲ ਆਗੂ ਕਮਲਜੀਤ ਸਿੰਘ ਕੁਲਾਰ ਨੇ ਸ਼ਹੀਦ ਦੇ ਬੁੱਤ 'ਤੇ ਫੁੱਲ ਅਰਪਣ ਕਰਕੇ ਸ਼ਹੀਦ ਨੂੰ ਯਾਦ ਕੀਤਾ। ਪੰਜਾਬ ਪੁਲਸ ਦੇ ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਦਿੱਤੀ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ 'ਚ ਸ਼ਹੀਦ ਨੂੰ ਯਾਦ ਕੀਤਾ ਗਿਆ।

ਇਹ ਵੀ ਪੜ੍ਹੋ:  14 ਸਾਲਾ ਕੁੜੀ ਦੀ ਫੇਸਬੁੱਕ 'ਤੇ ਭੇਜੇ ਅਸ਼ਲੀਲ ਮੈਸੇਜ, ਹੋਇਆ ਉਹ ਜੋ ਸੋਚਿਆ ਵੀ ਨਾ ਸੀ

ਇਸ ਮੌਕੇ ਭਾਜਪਾ ਆਗੂ ਖੁਰਾਣਾ ਅਤੇ ਕੁਲਾਰ ਨੇ ਸ਼ਹੀਦ ਨੂੰ ਯਾਦ ਕਰਦੇ ਕਿਹਾ ਕਿ ਅੱਜ ਅਸੀਂ ਸ਼ਹੀਦਾਂ ਦੀਆਂ ਕੁਬਾਨੀਆਂ ਸਦਕਾ ਇਸ ਆਜ਼ਾਦ ਫਿਜ਼ਾ 'ਚ ਰਹਿ ਰਹੇ ਹਾਂ। ਉਨ੍ਹਾਂ ਕਿਹਾ ਸ਼ਹੀਦਾਂ ਦੇ ਸੁਪਨਿਆਂ ਵਾਲੇ ਭਾਰਤ ਦਾ ਨਿਰਮਾਣ ਕਰਨ ਲਈ ਸਮਾਜਿਕ ਬੁਰਾਈਆਂ ਖ਼ਿਲਾਫ਼ ਲੜਦੇ ਹੋਏ ਰਾਸ਼ਟਰ ਨਿਰਮਾਣ ਅਤੇ ਸਮਾਜਿਕ ਵਿਕਾਸ ਦੇ ਕੰਮਾਂ 'ਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਮੰਡਲ ਪ੍ਰਧਾਨ ਅਮਿਤ ਤਲਵਾੜ, ਰਾਜਨ ਸੋਂਧੀ, ਸ਼ਾਮ ਲਾਲ, ਬੋਬੀ ਜਸਰਾ, ਗੁਰਮੀਤ ਬਿੱਟੂ, ਚੰਦਰ ਮੋਹਨ ਲਾਡੀ, ਜਸਵੰਤ ਹੁੰਦਲ, ਭੋਲੂ ਸੈਣੀ, ਪ੍ਰਤਾਪ ਸਿੰਘ, ਸ਼ਿਵ ਕੁਮਾਰ ਸ਼ਰਮਾ, ਹੈਪੀ ਸ਼ਰਮਾ, ਰਣਜੀਤ ਸਿੰਘ, ਸ਼ਿਵ ਰਾਜ ਰੇਖੀ, ਦਰਸ਼ਨ ਲਾਲ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ:   ਜਿਗਰੀ ਦੋਸਤ ਹੀ ਨਿਕਲੇ ਦੁਸ਼ਮਣ, ਨੌਜਵਾਨ ਦਾ ਕਤਲ ਕਰਕੇ ਸਕੂਟਰੀ ਸਣੇ ਵੇਈਂ 'ਚ ਸੁੱਟੀ ਲਾਸ਼


shivani attri

Content Editor

Related News