ਸੀਚੇਵਾਲ ਪੰਚਾਇਤ ਨੂੰ ਕੌਮੀ ਐਵਾਰਡ ਰਾਹੀਂ ਮਿਲੇ 8 ਲੱਖ ਰੁਪਏ

09/21/2020 5:09:42 PM

ਸੁਲਤਾਨਪੁਰ ਲੋਧੀ (ਹਰਨੇਕ ਸਿੰਘ ਸੀਚੇਵਾਲ)  — ਵਾਤਾਵਰਣ ਦੇ ਪੱਖ ਤੋਂ ਪ੍ਰਸਿੱਧ ਪਿੰਡ ਸੀਚੇਵਾਲ ਦੀ ਗ੍ਰਾਮ ਪੰਚਾਇਤ ਨੂੰ ਭਾਰਤ ਸਰਕਾਰ ਨੇ ‘ਦੀਨ ਦਿਆਲ ਉਪਾਧਿਆਏ ਪੰਚਾਇਤ ਸ਼ਸਤਰੀਕਰਨ’ ਐਵਾਰਡ ਨਾਲ ਸਨਮਾਨਤ ਕੀਤਾ ਹੈ। ਪੰਚਾਇਤ ਨੂੰ ਇਹ ਸਨਮਾਨ ਚਿੰਨ੍ਹ ਕੇਂਦਰ ਸਰਕਾਰ ਨੇ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਡਾਕ ਰਾਹੀਂ ਅਤੇ ਅੱਠ ਲੱਖ ਦੀ ਰਕਮ ਆਨਲਾਈਨ ਟਰਾਸਜ਼ੈਕਸ਼ਨ ਰਾਹੀਂ ਅਦਾ ਕੀਤੀ ਹੈ। 

ਇਹ ਵੀ ਪੜ੍ਹੋ: ਚੋਣਾਂ ਤਕ ਜਿੱਤ ਹੱਥੋਂ ਨਿਕਲਦੀ ਦਿਸੀ ਤਾਂ ਮੁੜ ਇਕ ਹੋ ਸਕਦੇ ਨੇ ਅਕਾਲੀ ਦਲ-ਭਾਜਪਾ !

ਇਹ ਸਨਮਾਨ ਮਿਲਣ ’ਤੇ ਪਿੰਡ ਦੇ ਨੌਜਵਾਨ ਸਰਪੰਚ ਤੇਜਿੰਦਰ ਸਿੰਘ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਸਾਲ 2018-19 ਦੇ ਵਿਕਾਸ ਕਾਰਜਾਂ ਕਾਰਨ ਇਹ ਐਵਾਰਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਪਿੰਡ ਦੇ ਲਗਾਤਾਰ 10 ਸਾਲ ਤੱਕ ਸਰਪੰਚ ਰਹੇ ਸਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਪਿੰਡ ਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਲਈ ਲਗਾਉਣ ਦਾ ਜਿਹੜਾ ਮਾਡਲ ਸਥਾਪਤ ਕੀਤਾ ਸੀ, ਉਸ ਨੂੰ ਪੰਜਾਬ ਅਤੇ ਕੇਂਦਰ ਸਰਕਾਰਾਂ ਨੇ ਸੀਚੇਵਾਲ ਮਾਡਲ ਦਾ ਨਾਂ ਦੇ ਕੇ ਲਾਗੂ ਕੀਤਾ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਪਿੰਡ ’ਚ 24 ਘੰਟੇ ਹੈ। ਉਦੋਂ ਵੀ ਸੀਚੇਵਾਲ ਦੀ ਪੰਚਾਇਤ ਨੂੰ ਰਾਸ਼ਟਰਪਤੀ ਨੇ ਨਿਰਮਲ ਗ੍ਰਾਮ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਇਹ ਦੂਜਾ ਕੌਮੀ ਪੁਰਸਕਾਰ ਹੈ, ਜਿਹੜਾ ਸੀਚੇਵਾਲ ਪੰਚਾਇਤ ਨੂੰ ਮਿਲਿਆ ਹੈ।

ਸਰਪੰਚ ਤੇਜਿੰਦਰ ਸਿੰਘ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਇਹ ਦੂਜਾ ਕੌਮੀ ਪੁਰਸਕਾਰ ਮਿਲਣ ਕਾਰਨ ਪਿੰਡ ਦੇ ਸਾਰੇ ਹੀ ਲੋਕ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ  ਸੰਤ ਬਲਬੀਰ ਸਿੰਘ ਸੀਚੇਵਾਲ ਦੀ ਯੋਗ ਅਗਵਾਈ ਸਦਕਾ ਇਹ ਸਭ ਕੁਝ ਸੰਭਵ ਹੋ ਸਕਿਆ ਹੈ ਅਤੇ ਪਿੰਡ ਸੀਚੇਵਾਲ ਦੁਨੀਆ ਦੇ ਨਕਸ਼ੇ ’ਤੇ ਚਮਕ ਰਿਹਾ ਹੈ। ਪਿੰਡ ਦੀ ਪੰਚਾਇਤ ਅਤੇ ਮੋਹਤਬਾਰਾਂ ਨੇ ਇਕੱਠੇ ਹੋ ਕੇ ਸੰਤ ਸੀਚੇਵਾਲ ਨੂੰ ਮੁਬਾਰਕਾਂ ਦਿੱਤੀਆਂ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਦਿੱਤੇ ਜਾਂਦੇ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਐਵਾਰਡ ਲਈ ਇਸ ਵਾਰ ਜਲੰਧਰ ਜ਼ਿਲੇ੍ਹ ਦੇ ਪਿੰਡ ਸੀਚੇਵਾਲ ਨੂੰ ਵੀ ਚੁਣਿਆ ਗਿਆ ਸੀ। ਪੰਚਾਇਤ ਨੂੰ ਦਿੱਤੇ ਜਾਂਦੇ ਇਸ ਸਨਮਾਨ ਦੀ ਰਾਸ਼ੀ 5 ਤੋਂ 10 ਲੱਖ ਰੁਪਏ ਰੱਖੀ ਗਈ ਸੀ। ਇਹ ਸਨਮਾਨ ਪਿੰਡ ’ਚ ਪੰਚਾਇਤ ਵੱਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਦਿੱਤੇ ਜਾਂਦੇ ਸਨ। 

ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ

2018-19 ਦੇ ਸਨਮਾਨ ਨੂੰ ਪ੍ਰਾਪਤ ਕਰਕੇ ਸੀਚੇਵਾਲ ਨਿਵਾਸੀ ਖੁਸ਼ ਹਨ। ਉਨ੍ਹਾਂ ਦੀ ਖੁਸ਼ੀ ਜਾਇਜ਼ ਵੀ ਹੈ ਕਿਉਂਕਿ ਸਨਮਾਨ ਦੇ ਅਸਲ ਹੱਕਦਾਰ ਇਹ ਲੋਕ ਹੀ ਹਨ। ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਹਨ, ਬੀਬੀਆਂ ਨੇ ਆਪਣੇ ਨਿੱਜੀ ਮਸਲਿਆਂ ਲਈ ਕਮੇਟੀ ਬਣਾਈ ਹੈ, ਪਾੜ੍ਹਿਆਂ ਲਈ ਸਿੱਖਿਆ ਸੰਸਥਾਨ ਹਨ, ਮਜ਼ਦੂਰਾਂ ਨੂੰ ਮਨਰੇਗਾ ਰਾਹੀਂ ਰੁਜ਼ਗਾਰ ਮਿਲਦਾ ਹੈ, ਕਿਸਾਨਾਂ ਨੇ ਖੇਤੀ ਲਈ ਯੋਗ ਪ੍ਰਬੰਧ ਕੀਤੇ ਹੋਏ ਹਨ। ਹੋਰ ਤਾਂ ਹੋਰ ਪੰਛੀਆਂ ਲਈ ਹਰੇ ਭਰੇ ਰੁੱਖ਼ਾਂ ਦੀ ਵੀ ਭਰਮਾਰ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ


shivani attri

Content Editor

Related News