ਸਕਿਓਰਿਟੀ ਗਾਰਡ ਖੁਦਕੁਸ਼ੀ ਮਾਮਲੇ ''ਚ ਜਮਸ਼ੇਰ ਖੇੜਾ ਦੀ ਔਰਤ ''ਤੇ ਕੇਸ ਦਰਜ

11/21/2019 3:17:17 PM

ਜਲੰਧਰ (ਮਹੇਸ਼)— ਸੈਨਿਕ ਵਿਹਾਰ ਖੁਸਰੋਪੁਰ 'ਚ ਸਕਿਓਰਿਟੀ ਗਾਰਡ ਲਖਵਿੰਦਰ ਸਿੰਘ ਪੁੱਤਰ ਸੱਜਣ ਸਿੰਘ ਦੇ ਸੁਸਾਈਡ ਮਾਮਲੇ 'ਚ ਥਾਣਾ ਸਦਰ ਦੀ ਪੁਲਸ ਨੇ ਜਮਸ਼ੇਰ ਖੇੜਾ ਨਿਵਾਸੀ ਇਕ ਔਰਤ 'ਤੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਨੂੰ ਲੈ ਕੇ ਕੇਸ ਦਰਜ ਕੀਤਾ ਹੈ। ਪੁਲਸ ਨੇ ਔਰਤ ਖਿਲਾਫ ਆਈ. ਪੀ. ਸੀ. ਦੀ ਧਾਰਾ 306 ਦਾ ਕੇਸ ਦਰਜ ਕਰ ਲਿਆ ਹੈ, ਜਿਸ ਦੀ ਪੁਸ਼ਟੀ ਐੱਸ. ਐੱਚ. ਓ. ਸਦਰ ਰੇਸ਼ਮ ਸਿੰਘ ਨੇ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਮਨਜੀਤ ਕੌਰ ਪਤਨੀ ਰਣਜੀਤ ਸਿੰਘ ਘਰ ਤੋਂ ਫਰਾਰ ਹੈ। ਉਸ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਮ੍ਰਿਤਕ ਲਖਵਿੰਦਰ ਸਿੰਘ ਦੇ ਪਿਤਾ ਸੱਜਣ ਸਿੰਘ ਨੇ ਆਪਣੇ ਬੇਟੇ ਦੀ ਮੌਤ ਤੋਂ ਬਾਅਦ ਦੋਸ਼ ਲਾਇਆ ਸੀ ਕਿ ਲਖਵਿੰਦਰ ਦੇ ਨਾਲ ਇਕ ਹੋਰ ਔਰਤ ਮਕਾਨ 'ਚ ਰਹਿੰਦੀ ਸੀ। ਉਸ ਨੇ ਹੀ ਲਖਵਿੰਦਰ ਦੀ ਜਾਨ ਲਈ ਹੈ, ਜਿਸ ਨੂੰ ਲੈ ਕੇ ਉਸ 'ਤੇ ਆਈ. ਪੀ. ਸੀ. ਦੀ ਧਾਰਾ 302 ਦਾ ਕੇਸ ਦਰਜ ਕੀਤਾ ਜਾਵੇ ਪਰ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ 'ਚ ਪਤਾ ਲੱਗਾ ਕਿ ਲਖਵਿੰਦਰ ਨੂੰ ਖੇੜਾ ਜਮਸ਼ੇਰ ਨਿਵਾਸੀ ਮਨਜੀਤ ਕੌਰ ਪੈਸੇ ਨੂੰ ਲੈ ਕੇ ਧਮਕਾਉਂਦੀ ਸੀ ਅਤੇ ਇਹ ਸਬੂਤ ਵੀ ਲਖਵਿੰਦਰ ਦੇ ਮੋਬਾਇਲ 'ਚ ਹੋਈ ਰਿਕਾਰਿੰਡ ਤੋਂ ਸਾਹਮਣੇ ਆਏ ਹਨ। ਇਨ੍ਹਾਂ ਸਾਰਿਆਂ ਤੋਂ ਦੁਖੀ ਹੋ ਕੇ ਉਸ ਨੇ 17 ਅਗਸਤ ਨੂੰ ਖੁਦਕੁਸ਼ੀ ਕਰ ਲਈ। ਇਸ ਜਾਂਚ ਤੋਂ ਬਾਅਦ ਥਾਣਾ ਸਦਰ 'ਚ ਔਰਤ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।


shivani attri

Content Editor

Related News