ਨੂਰਪੁਰਬੇਦੀ ਵਿਖੇ ਦਰੱਖ਼ਤ ਨਾਲ ਟਕਰਾਈ ਸਕੂਲ ਦੀ ਬੱਸ, 6ਵੀਂ ਜਮਾਤ ਦਾ ਬੱਚਾ ਜ਼ਖ਼ਮੀ

08/12/2022 5:47:34 PM

ਨੂਰਪੁਰਬੇਦੀ (ਭੰਡਾਰੀ)- ਇਕ ਸਕੂਲ ਬੱਸ ਦੇ ਦਰੱਖ਼ਤ ਨਾਲ ਟਕਰਾਉਣ ’ਤੇ ਉਸ ’ਚ ਸਵਾਰ ਇਕ 11 ਸਾਲਾ ਵਿਦਿਆਰਥੀ ਦੀਆਂ ਦੋਵੇਂ ਲੱਤਾਂ ਫੈਕਚਰ ਹੋ ਗਈਆਂ। ਜਿਸ ਨੂੰ ਲੈ ਕੇ ਚੌਂਕੀ ਹਰੀਪੁਰ ਦੀ ਪੁਲਸ ਨੇ ਲਾਪਰਵਾਹੀ ਨਾਲ ਬੱਸ ਚਲਾਉਣ ’ਤੇ ਉਸ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੰਭੀਰ ਰੂਪ ’ਚ ਜ਼ਖ਼ਮੀਂ ਹੋਏ ਲੜਕੇ ਤਰਨਜੋਤ ਸਿੰਘ ਦੇ ਪਿਤਾ ਹਰਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਪਿੰਡ ਆਜ਼ਮਪੁਰ, ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਉਸਦਾ ਲੜਕਾ ਪਿੰਡ ਰੈਲਮਾਜਰਾ ਸਥਿਤ ਰਿਆਤ ਬਹਾਰਾ ਇੰਟਰਨੈਸ਼ਨਲ ਸਕੂਲ ਦਾ 6ਵੀਂ ਜਮਾਤ ਦਾ ਵਿਦਿਆਰਥੀ ਹੈ।

ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਛੁੱਟੀ ਹੋਣ ਤੋਂ ਬਾਅਦ ਆਪਣੇ ਸਕੂਲ ਦੀ ਬੱਸ ’ਚ ਸਵਾਰ ਹੋ ਕੇ ਪਿੰਡ ਆ ਰਿਹਾ ਸੀ ਤਾਂ ਖੇਤਰ ਦੇ ਪਿੰਡ ਭਿੰਡਰ ਨਗਰ ਲਾਗੇ ਠੇਕੇ ਦੇ ਨਜ਼ਦੀਕ ਪਹੁੰਚਣ ’ਤੇ ਚਾਲਕ ਨੇ ਬੱਸ ਨੂੰ ਬਹੁਤ ਹੀ ਲਾਪਰਵਾਹੀ ਨਾਲ ਚਲਾ ਕੇ ਦਰੱਖਤ ’ਚ ਮਾਰਿਆ ਜਿਸ ਕਾਰਨ ਉਸ ਦੇ ਲੜਕੇ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਇਲਾਜ ਲਈ ਕਮਾਂਡ ਹਸਪਤਾਲ ਪੰਚਕੂਲਾ ਵਿਖੇ ਦਾਖਿਲ ਕਰਵਾਇਆ।

ਇਹ ਵੀ ਪੜ੍ਹੋ: ‘ਪੰਜਾਬ ਬੰਦ’ ਦੀ ਕਾਲ ਦਾ ਜਲੰਧਰ ’ਚ ਦਿਸਿਆ ਪੂਰਾ ਅਸਰ, ਦੁਕਾਨਾਂ ਬੰਦ, ਚੱਪੇ-ਚੱਪੇ ’ਤੇ ਪੁਲਸ ਤਾਇਨਾਤ

ਲੜਕੇ ਦਾ ਪਿਤਾ ਜੋ ਭਾਰਤੀ ਫ਼ੌਜ ’ਚ ਸੇਵਾ ਨਿਭਾ ਰਿਹਾ ਹੈ, ਨੇ ਦੱਸਿਆ ਕਿ ਉਸ ਦਾ ਬੱਚਾ ਫਰੰਟ ਸੀਟ ’ਤੇ ਬੈਠਾ ਸੀ, ਜਿਸ ਦੀਆਂ ਇਸ ਹਾਦਸੇ ਦੌਰਾਨ ਦੋਵੇਂ ਲੱਤਾਂ ਫੈਕਚਰ ਹੋ ਗਈਆਂ ਹਨ। ਪੁਲਸ ਨੇ ਉਕਤ ਸ਼ਿਕਾਇਤ ’ਤੇ ਬੱਸ ਦੇ ਚਾਲਕ ਹਰਦੇਵ ਸਿੰਘ ਨਿਵਾਸੀ ਪਿੰਡ ਸਮੀਰੋਵਾਲ ਖ਼ਿਲਾਫ਼ ਧਾਰਾ 279 ਅਤੇ 337 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਕਾਂਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਇੰਝ ਰਚੀ ਸੀ ਸਾਜ਼ਿਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News