ਸਤਿਗੁਰੂ ਕਬੀਰ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

06/04/2023 11:42:28 AM

ਜਲੰਧਰ (ਧਵਨ)–ਸਤਿਗੁਰੂ ਕਬੀਰ ਮੁੱਖ ਮੰਦਿਰ ਭਾਰਗਵ ਨਗਰ ਵੱਲੋਂ ਸਤਿਗੁਰੂ ਕਬੀਰ ਮਹਾਰਾਜ ਜੀ ਦੇ 625ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼ਨੀਵਾਰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵਿਚ ਕੈਬਨਿਟ ਮੰਤਰੀ ਬਲਕਾਰ ਸਿੰਘ, ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਸੀਨੀਅਰ ‘ਆਪ’ ਆਗੂ ਅਤੇ ਸਾਬਕਾ ਚੇਅਰਮੈਨ ਇੰਡਸਟਰੀ ਬੋਰਡ ਪੰਜਾਬ ਮਹਿੰਦਰ ਭਗਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਬਲਕਾਰ ਸਿੰਘ, ਸੁਸ਼ੀਲ ਰਿੰਕੂ ਅਤੇ ਮਹਿੰਦਰ ਭਗਤ ਨੇ ਸਾਰੀ ਸੰਗਤ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਸ਼ੋਭਾ ਯਾਤਰਾ ਦੀ ਅਗਵਾਈ ਸੀਨੀਅਰ ‘ਆਪ’ ਆਗੂ ਮਹਿੰਦਰ ਭਗਤ ਨੇ ਕੀਤੀ ਅਤੇ ਸ਼ਰਧਾਲੂਆਂ ਨਾਲ ਝੰਡੇ ਦੀ ਰਸਮ ਅਦਾ ਕੀਤੀ। ਸ਼ੋਭਾ ਯਾਤਰਾ ਭਾਰਗਵ ਕੈਂਪ ਸਥਿਤ ਸਤਿਗੁਰੂ ਕਬੀਰ ਮੁੱਖ ਮੰਦਿਰ ਤੋਂ ਆਰੰਭ ਹੋ ਕੇ ਨਾਰੀ ਨਿਕੇਤਨ, ਡਾ. ਬੀ. ਆਰ. ਅੰਬੇਡਕਰ ਚੌਂਕ, ਭਗਵਾਨ ਵਾਲਮੀਕਿ ਚੌਂਕ, ਬਸਤੀ ਅੱਡਾ, ਫੁੱਟਬਾਲ ਚੌਂਕ, ਬਬਰੀਕ ਚੌਂਕ, ਬਸਤੀ ਸ਼ੇਖ, ਮਾਡਲ ਹਾਊਸ, ਸ੍ਰੀ ਗੁਰੂ ਰਵਿਦਾਸ ਚੌਂਕ ਅਤੇ ਅੱਡਾ ਭਾਰਗਵ ਨਗਰ ਤੋਂ ਹੁੰਦੇ ਹੋਏ ਸਤਿਗੁਰੂ ਕਬੀਰ ਮੁੱਖ ਮੰਦਿਰ ਵਿਚ ਆ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਦੇ ਸਵਾਗਤ ਲਈ ਰਸਤੇ ਵਿਚ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਲਾਏ ਗਏ ਅਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਪੂਰਾ ਵਾਤਾਵਰਣ ਸਤਿਗੁਰੂ ਕਬੀਰ ਮਹਾਰਾਜ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

ਇਹ ਵੀ ਪੜ੍ਹੋ-ਸਟ੍ਰਾਬੇਰੀ ਦੀ ਖੇਤੀ ਕਰਕੇ ਸੁਲਤਾਨਪੁਰ ਲੋਧੀ ਦਾ ਕਿਸਾਨ ਕਮਾ ਰਿਹਾ ਲੱਖਾਂ ਰੁਪਏ, ਬਣਿਆ ਹੋਰਾਂ ਲਈ ਰਾਹ ਦਸੇਰਾ

ਤਿੱਖੀ ਗਰਮੀ ਦੇ ਬਾਵਜੂਦ ਸ਼ਰਧਾਲੂ ਭਜਨਾਂ ’ਤੇ ਮਸਤ ਹੋ ਕੇ ਝੂਮਦੇ ਨਜ਼ਰ ਆਏ। ਸਤਿਗੁਰੂ ਕਬੀਰ ਮੰਦਿਰ ਵਿਚ ਸੰਸਦ ਮੈਂਬਰ ਸੁਸ਼ੀਲ ਰਿੰਕੂ, ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਸੰਨੀ ਅੰਗੁਰਾਲ ਵੀ ਨਤਮਸਤਕ ਹੋਏ। ਕਮੇਟੀ ਮੈਂਬਰਾਂ ਨੇ ਸਾਰੇ ਮੋਹਤਬਰ ਵਿਅਕਤੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਚਾਰੀਆ ਜਗਦੀਸ਼ ਪਾਠੀ, ਮੰਦਿਰ ਕਮੇਟੀ ਦੇ ਚੇਅਰਮੈਨ ਸਤੀਸ਼ ਬਿੱਲਾ, ਪ੍ਰਧਾਨ ਡਾ. ਰਾਕੇਸ਼ ਭਗਤ, ਅਤੁਲ ਭਗਤ, ਚੰਦਨ ਭਗਤ, ਏ. ਡੀ. ਸੀ. ਜਸਬੀਰ ਸਿੰਘ, ਚੇਅਰਮੈਨ ਰਾਜਵਿੰਦਰ ਕੌਰ, ਚੇਅਰਮੈਨ ਅੰਮ੍ਰਿਤਪਾਲ ਸਿੰਘ, ਸੁਰਿੰਦਰ ਸੋਢੀ, ਸਾਬਕਾ ਕੌਂਸਲਰ ਸੁਨੀਤਾ ਰਿੰਕੂ, ਰਵੀ ਭਗਤ, ਕੀਮਤੀ ਭਗਤ, ਪ੍ਰਚਾਰਕ ਤਜਿੰਦਰਪਾਲ ਕੈਲੇ, ਕੁਲਦੀਪ ਗਗਨ, ਮਨ ਭਗਤ, ਸੁਦੇਸ਼ ਭਗਤ, ਰਾਜਿੰਦਰ ਕੁਮਾਰ, ਸੰਦੀਪ ਬਿੱਲਾ, ਸੰਜੀਵ ਭਗਤ, ਕੁਲਦੀਪ ਦੀਪੂ, ਵਿਜੇ ਮਿੰਟੂ, ਰਜਨੀਸ਼ ਚਾਚਾ, ਸੰਨੀ ਕੰਗੋਤਰਾ, ਸੁਭਾਸ਼ ਗੋਰੀਆ, ਦੁਸ਼ਯੰਤ, ਰਾਕੇਸ਼ ਰਾਣਾ, ਨਿਤਿਨ ਭਗਤ, ਵਿਨੋਦ ਮੋਦੀ ਅਤੇ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸਨ।

ਇਹ ਵੀ ਪੜ੍ਹੋ-ਯੂਕ੍ਰੇਨ ਭੇਜਣ ਲਈ ਲੈ ਲਏ ਲੱਖਾਂ ਰੁਪਏ, ਨਹੀਂ ਲੁਆਇਆ ਵੀਜ਼ਾ, ਏਜੰਟ ਦੇ ਖੁੱਲ੍ਹੇ ਭੇਤ ਨੇ ਉਡਾਏ ਪਰਿਵਾਰ ਦੇ ਹੋਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri