ਝਗੜੇ ਦੇ ਕੇਸ ''ਚ ਡਾ. ਪੰਕਜ ਤ੍ਰਿਵੇਦੀ ਨੇ ਪੁਲਸ ਸਾਹਮਣੇ ਕੀਤਾ ਸਰੰਡਰ, ਜ਼ਮਾਨਤ ''ਤੇ ਛੱਡਿਆ

09/25/2019 6:33:45 PM

ਜਲੰਧਰ (ਕਮਲੇਸ਼)— ਸਰਵੋਦਿਆ ਹਸਪਤਾਲ 'ਚ ਡਾ. ਪੰਕਜ ਅਤੇ ਡਾ. ਰਾਜੇਸ਼ ਅਗਰਵਾਲ ਵਿਚ ਹੋਏ ਝਗੜੇ ਦੇ ਕੇਸ ਵਿਚ ਨਾਮਜ਼ਦ ਹੋਏ ਡਾ. ਪੰਕਜ ਤ੍ਰਿਵੇਦੀ ਨੇ ਮੰਗਲਵਾਰ ਨੂੰ ਪੁਲਸ ਸਾਹਮਣੇ ਸਰੰਡਰ ਕਰ ਦਿੱਤਾ। ਡਾ. ਤ੍ਰਿਵੇਦੀ ਵਿਰੁੱਧ ਧਾਰਾ 323 ਸਮੇਤ ਹੋਰ ਜ਼ਮਾਨਤੀ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਥਾਣਾ ਨਵੀਂ ਬਾਰਾਂਦਰੀ ਦੇ ਮੁਖੀ ਸੁਲੱਖਣ ਸਿੰਘ ਨੇ ਦੱਸਿਆ ਕਿ ਡਾ. ਤ੍ਰਿਵੇਦੀ ਨੇ ਮੰਗਲਵਾਰ ਨੂੰ ਖੁਦ ਹੀ ਥਾਣੇ ਵਿਚ ਆ ਕੇ ਸਰੰਡਰ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਪਾ ਕੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਦੱਸ ਦੇਈਏ ਕਿ ਹਸਪਤਾਲ ਦੀ ਓ. ਪੀ. ਡੀ. ਵਿਚ ਦੋਵਾਂ ਡਾਕਟਰਾਂ ਵਿਚ ਪੈਸੇ ਦੇ ਲੈਣ-ਦੇਣ ਦੀ ਗੱਲ ਚੱਲ ਰਹੀ ਸੀ। ਇਸ ਦੌਰਾਨ ਦੋਵਾਂ ਵਲੋਂ ਵਿਵਾਦ ਵਿਚ ਡਾ. ਤ੍ਰਿਵੇਦੀ ਨੇ ਡਾ. ਅਗਰਵਾਲ 'ਤੇ ਹਮਲਾ ਕਰ ਦਿੱਤਾ ਸੀ। ਇਹ ਅਟੈਕ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਗਿਆ ਸੀ।

shivani attri

This news is Content Editor shivani attri