ਸਰਪੰਚ ਨੇ ਪੁੱਤਰ ਦੇ ਜਨਮ ਦਿਨ ਮੌਕੇ 85 ਪਰਿਵਾਰਾਂ ਨੂੰ ਵੰਡਿਆ ਰਾਸ਼ਣ

04/28/2020 7:37:42 PM

ਭੋਗਪੁਰ,(ਰਾਣਾ ਭੋਗਪੁਰੀਆ) : ਕੋਰੋਨਾ ਮਹਾਮਾਰੀ ਦੌਰਾਨ ਪਿੰਡ ਜੱਲੋਵਾਲ ਕਲੋਨੀ ਦੇ ਸਾਬਕਾ ਸਰਪੰਚ ਸੁਖਦੇਵ ਰਾਜ ਕਾਹਲੋਂ, ਸਰਪੰਚ ਨੀਲਮ ਰਾਣੀ ਕਾਹਲੋਂ ਦੇ ਪੁੱਤਰ ਕਰਨ ਕਾਹਲੋਂ ਦੇ ਜਨਮ ਦਿਨ ਮੌਕੇ ਲੋੜਵੰਦ ਪਰਿਵਾਰਾਂ ਨੂੰ 85 ਪੈਕਟ ਰਾਸ਼ਨ ਵੰਡਿਆ ਗਿਆ। ਇਸ ਸਮੇਂ ਸੁਖਦੇਵ ਰਾਜ ਕਾਹਲੋਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲੋਕ ਘਰਾਂ ਅੰਦਰ ਰਹਿ ਰਹੇ ਹਨ। ਜਿਸ ਕਾਰਨ ਉਨ੍ਹਾਂ ਦੀ ਆਮਦਨ ਦਾ ਕੋਈ ਸਾਧਨ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਲੜਕੇ ਦੇ ਜਨਮ ਦਿਨ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ ਥਾਣਾ ਮੁਖੀ ਭੋਗਪੁਰ, ਪਚਰੰਗਾ ਚੌਂਕੀ ਇੰਚਾਰਜ ਸੁਖਜੀਤ ਸਿੰਘ ਬੈਂਸ, ਸਮਾਜ ਸੇਵਕ ਬਲਵੰਤ ਕਾਹਲੋਂ, ਬਨਾਰਸੀ ਲਾਲ, ਸਿਮਰਤ ਪਾਲ ਪੰਚ, ਰਾਜਵਿੰਦਰ ਕੌਰ ਪੰਚ, ਹਰਪ੍ਰੀਤ ਪੰਚ, ਬਲਜੀਤ ਪੰਚ, ਜਸਵਿੰਦਰ ਸਿੰਘ, ਸੁਰਿੰਦਰ ਕੁਮਾਰ, ਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ।
 


Deepak Kumar

Content Editor

Related News