ਮੱਕੜ ਨੂੰ ਸਬਕ ਸਿਖਾਉਣ ਲਈ ਇਕਜੁਟ ਹੋਏ ਅਕਾਲੀ ਆਗੂ

12/11/2019 12:21:50 PM

ਜਲੰਧਰ (ਬੁਲੰਦ)— ਬੀਤੇ ਦਿਨੀਂ ਸੋਢਲ ਗੁਰਦੁਆਰਾ ਸਾਹਿਬ 'ਚ ਸੀਨੀਅਰ ਅਕਾਲੀ ਆਗੂਆਂ ਕੁਲਵੰਤ ਸਿੰਘ ਮੰਨਣ ਅਤੇ ਸਰਬਜੀਤ ਸਿੰਘ ਮੱਕੜ 'ਚ ਹੋਏ ਝਗੜੇ ਨੂੰ ਲੈ ਕੇ ਮਾਹੌਲ ਲਗਾਤਾਰ ਗਰਮਾਉਂਦਾ ਦਿਖਾਈ ਦੇ ਰਿਹਾ ਹੈ। ਇਸ ਮਾਮਲੇ 'ਚ ਬੀਤੇ ਦਿਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਪਠਾਨਕੋਟ ਚੌਕ ਨੇੜੇ ਸਥਿਤ ਦਫਤਰ 'ਚ ਹੋਈ, ਜਿਸ 'ਚ ਕੁਲਵੰਤ ਸਿੰਘ ਤੋਂ ਇਲਾਵਾ ਕਮਲਜੀਤ ਸਿੰਘ ਭਾਟੀਆ, ਰਣਜੀਤ ਸਿੰਘ ਰਾਣਾ, ਕੁਲਦੀਪ ਸਿੰਘ ਓਬਰਾਏ, ਗੁਰਪ੍ਰਤਾਪ, ਗੋਲਡੀ ਭਾਟੀਆ, ਅਵਤਾਰ ਸਿੰਘ ਘੁੰਮਣ, ਬੀ. ਬੀ. ਪਰਮਿੰਦਰ ਕੌਰ, ਮਹਿੰਦਰਪਾਲ ਸਿੰਘ ਗੁੰਬਰ, ਅਮਰਜੀਤ ਕਿਸ਼ਨਪੁਰਾ, ਅਮਰਜੀਤ ਸਿੰਘ ਮਿੱਠਾ, ਭਜਨ ਲਾਲ, ਗੁਰਪ੍ਰੀਤ ਸਿੰਘ ਖਾਲਸਾ ਸਮੇਤ ਕੲੀ ਕੌਂਸਲਰ ਅਤੇ ਹੋਰ ਆਗੂ ਸ਼ਾਮਲ ਹੋਏ।

ਇਸ ਮੌਕੇ ਬੋਲਦੇ ਸਾਰੇ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਬੀਤੇ ਦਿਨੀਂ ਆਬਜ਼ਰਵਰਾਂ ਨਾਲ ਹੋਈ ਮੀਟਿੰਗ ਦੌਰਾਨ ਬਿਨਾਂ ਕਿਸੇ ਕਾਰਨ ਸਰਬਜੀਤ ਸਿੰਘ ਮੱਕੜ ਨੇ ਪਾਰਟੀ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨਾਲ ਮਾੜੇ ਸ਼ਬਦ ਬੋਲੇ ਅਤੇ ਮਾੜਾ ਵਿਵਹਾਰ ਕੀਤਾ, ਉਸ ਨੂੰ ਪਾਰਟੀ ਕਿਸੇ ਹਾਲ 'ਚ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸੋਮਵਾਰ ਇਕ ਵਫਦ ਲੁਧਿਆਣਾ ਜਾ ਕੇ ਆਬਜ਼ਰਵਰ ਮਹੇਸ਼ਇੰਦਰ ਸਿੰਘ ਗਰੇਵਾਲ ਨਾਲ ਮਿਲਿਆ ਸੀ ਅਤੇ ਇਸ ਮਾਮਲੇ 'ਚ ਮੱਕੜ 'ਤੇ ਸਖਤ ਕਾਰਵਾਈ ਕਰਨ ਨੂੰ ਕਿਹਾ ਸੀ।

ਮੱਕੜ 'ਤੇ ਕਾਰਵਾਈ ਨਾ ਕੀਤੀ ਤਾਂ ਰਾਜਨੀਤਕ ਗਤੀਵਿਧੀਆਂ ਦਾ ਕਰਨਗੇ ਬਾਈਕਾਟ
ਇਸ ਮਾਮਲੇ 'ਚ ਬੁੱਧਵਾਰ ਜਿਸ ਪੱਧਰ 'ਤੇ ਇਕ ਬੈਠਕ ਸੋਢਲ ਦੇ ਗੁਰਦਾਆਰੇ 'ਚ ਕੀਤੀ ਜਾ ਰਹੀ ਹੈ, ਜਿਸ ਵਿਚ ਸਾਰੇ ਅਕਾਲੀ ਨੇਤਾ ਜਿਨ੍ਹਾਂ 'ਚੋਂ ਸਾਬਕਾ ਅਤੇ ਮੌਜੂਦਾ ਕੌਂਸਲਰ, ਸਾਰੇ ਸਰਕਲ ਪ੍ਰਧਾਨ ਅਤੇ ਡੈਲੀਗੇਟ ਸ਼ਾਮਲ ਹੋਣਗੇ। ਇਸ ਬੈਠਕ 'ਚ ਮੱਕੜ ਖਿਲਾਫ ਸਖਤ ਐਕਸ਼ਨ ਲੈਣ ਬਾਰੇ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਬਾਰੇ ਬੀਤੇ ਦਿਨ ਹੋਈ ਬੈਠਕ 'ਚ ਨਾਰਾਜ਼ ਪਾਰਟੀ ਨੇਤਾਵਾਂ ਨੇ ਕਿਹਾ ਕਿ ਮੱਕੜ ਦੇ ਹੀ ਕਾਰਨ ਗੁਰਚਰਨ ਸਿੰਘ ਚੰਨੀ ਅਤੇ ਫਿਰ ਪਰਮਜੀਤ ਸਿੰਘ ਰਾਏਪੁਰ ਨੇ ਪਾਰਟੀ ਤੋਂ ਪੈਰ ਪਿੱਛੇ ਖਿੱਚੇ। ਐੱਚ. ਐੱਸ. ਵਾਲੀਆ ਨਾਲ ਵੀ ਹੱਥੋਪਾਈ ਕੀਤੀ ਪਰ ਪਾਰਟੀ ਨੇ ਮੱਕੜ ਦੇ ਖਿਲਾਫ ਸਖ਼ਤ ਐਕਸ਼ਨ ਨਹੀਂ ਲਿਆ ਪਰ ਇਸ ਬਾਰੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗੀ ਅਤੇ ਜੇਕਰ ਹਾਈ ਕਮਾਨ ਨੇ ਮੱਕੜ ਖਿਲਾਫ ਸਖਤ ਐਕਸ਼ਨ ਲੈ ਕੇ ਉਨ੍ਹਾਂ 'ਤੇ ਕਾਰਵਾਈ ਨਾ ਕੀਤੀ ਤਾਂ ਸਾਰੀ ਜ਼ਿਲਾ ਇਕਾਈ ਘਰ ਬੈਠ ਜਾਵੇਗੀ ਅਤੇ ਕਿਸੇ ਪ੍ਰਕਾਰ ਦੀਆਂ ਰਾਜਨੀਤਕ ਗਤੀਵਿਧੀਆਂ 'ਚ ਹਿੱਸਾ ਨਹੀਂ ਲਵੇਗੀ ਤੇ ਸਾਰੀ ਰਾਜਨੀਤਕ ਗਤੀਵਿਧੀਆਂ ਦਾ ਬਾਈਕਾਟ ਕੀਤਾ ਜਾਵੇਗਾ।

ਇਸ ਮੌਕੇ ਕਿਹਾ ਗਿਆ ਕਿ ਬੁੱਧਵਾਰ ਸ਼ਾਮ 4 ਵਜੇ ਸੋਢਲ ਗੁਰਦੁਆਰੇ 'ਚ ਬੈਠਕ ਹੋਵੇਗੀ ਅਤੇ ਉਨ੍ਹਾਂ ਨੇਤਾਵਾਂ ਦੀ ਚੋਣ ਕੀਤੀ ਜਾਵੇਗੀ ਜੋ ਇਸ ਮਾਮਲੇ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ ਅਤੇ ਮੱਕੜ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਮੰਗ ਰੱਖਣਗੇ। ਇਸ ਸਾਰੇ ਮਾਮਲੇ ਬਾਰੇ ਮੰਨਣ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਮਾਮਲੇ 'ਚ ਪਿੱਛੇ ਹਟਣ ਵਾਲੇ ਨਹੀਂ ਹਨ ਅਤੇ ਮੱਕੜ ਨੂੰ ਇਸ ਬਾਰੇ ਬੋਲੇ ਗਏ ਗਲਤ ਸ਼ਬਦਾਂ ਲਈ ਸਾਰੀ ਉਮਰ ਦੁੱਖ ਰਹੇਗਾ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਹੱਦ ਦੇ ਅੰਦਰ ਮੱਕੜ ਨੇ ਗਾਲੀ-ਗਲੋਚ ਕੀਤਾ, ਉਹ ਨਾ ਸਿਰਫ ਪਾਰਟੀ ਦੇ ਪੱਧਰ 'ਤੇ ਗਲਤ ਹੈ, ਬਲਕਿ ਇਕ ਸਿੱਖ ਹੋਣ ਦੇ ਨਾਤੇ ਵੀ ਸਿੱਖ ਸਿਧਾਂਤਾਂ ਦੀ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਾਈਕਮਾਨ ਨੂੰ ਸKਤ ਐਕਸ਼ਨ ਲੈਣਾ ਚਾਹੀਦਾ ਹੈ। ਬੁੱਧਵਾਰ ਹੀ ਬੈਠਕ 'ਚ ਅਗਲੀ ਰਣਨੀਤੀ ਦੀ ਚਰਚਾ ਹੋਵੇਗੀ। ਉਥੇ ਹੀ ਸਾਰੇ ਮਾਮਲੇ ਬਾਰੇ ਜਦੋਂ ਸਰਬਜੀਤ ਮੱਕੜ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਕਿਤੇ ਫਿਰ ਹੋਟਲ ਬੁਲਾ ਕੇ ਜੱਫੀ ਤਾਂ ਨਹੀਂ ਪਵਾ ਦੇਣਗੇ ਸੁਖਬੀਰ
ਜਿੱਥੇ ਬੀਤੇ ਦਿਨ ਪਾਰਟੀ ਦੀ ਜ਼ਿਲਾ ਇਕਾਈ ਦੀ ਮੱਕੜ ਵੱਲੋਂ ਕੀਤੇ ਗਏ ਗਲਤ ਵਿਵਹਾਰ ਦੇ ਵਿਰੋਧ ਵਿਚ ਬੈਠਕ ਹੋਈ ਅਤੇ ਤੈਅ ਕੀਤਾ ਗਿਆ ਕਿ ਪਾਰਟੀ ਹਾਈਕਮਾਨ ਨੂੰ ਇਸ ਮਾਮਲੇ 'ਚ ਮੱਕੜ ਦੇ ਵਿਰੁੱਧ ਸਖਤ ਐਕਸ਼ਨ ਲੈਣ ਲਈ ਕਿਹਾ ਜਾਵੇਗਾ, ਉਥੇ ਹੀ ਅੰਦਰਖਾਤੇ ਪਾਰਟੀ ਦੇ ਕੁਝ ਨੇਤਾਵਾਂ ਵੱਲੋਂ ਇਸ ਤਰ੍ਹਾਂ ਦੀ ਵੀ ਗੱਲ ਨਹੀਂ ਕਹੀ ਜਾਂਦੀ, ਜੋ ਸੁਣੀ ਗਈ ਕਿ ਆਪਾਂ ਤਾਂ ਪਹਿਲਾਂ ਵੀ ਜਦੋਂ ਮੱਕੜ ਨੇ ਚੰਨੀ, ਰਾਏਪੁਰ ਅਤੇ ਵਾਲੀਆ ਦੇ ਨਾਲ ਪੰਗਾ ਲਿਆ ਸੀ ਅਤੇ ਉਹ ਡਟ ਕੇ ਖੜ੍ਹੇ ਹੋਏ ਸਨ ਪਰ ਹਰ ਵਾਰ ਹੁੰਦਾ ਇਹ ਹੈ ਕਿ ਸੁਖਬੀਰ ਜਲੰਧਰ ਆ ਕੇ ਦੋਵਾਂ ਨਾਰਾਜ਼ ਨੇਤਾਵਾਂ ਨੂੰ ਹੋਟਲ ਬੁਲਾ ਕੇ ਜੱਫੀ ਪੁਆ ਦਿੰਦੇ ਹਨ ਅਤੇ ਸਾਰਾ ਸੰਘਰਸ਼ ਧਰਿਆ-ਧਰਾਇਆ ਰਹਿ ਜਾਂਦਾ ਹੈ। ਇਸ ਵਾਰ ਵੀ ਇਸ ਤਰ੍ਹਾਂ ਨਾ ਹੋਵੇ ਕਿ ਹੋਟਲ ਬੁਲਾ ਕੇ ਸੁਖਬੀਰ ਮੱਕੜ ਅਤੇ ਮੰਨਣ ਨੂੰ ਜੱਫੀ ਪੁਆ ਦੇਣ ਪਰ ਉਥੇ ਮੰਨਣ ਦਾ ਕਹਿਣਾ ਹੈ ਕਿ ਉਹ ਪੰਗਾ ਮੱਕੜ ਨੂੰ ਭਾਰੀ ਪੈਣ ਵਾਲਾ ਹੈ ਅਤੇ ਉਸ ਨੇ ਇਸ ਵਾਰ ਛੱਡਣਾ ਨਹੀਂ। ਦੇਖਣਾ ਹੋਵੇਗਾ ਕਿ ਇਸ ਵਾਰ ਮੱਕੜ ਇਸ ਮਾਮਲੇ ਤੋਂ ਉਸ ਤਰ੍ਹਾਂ ਬਰੀ ਹੋ ਜਾਂਦੇ ਹਨ, ਜਿਸ ਤਰ੍ਹਾਂ ਪਹਿਲੇ ਮਾਮਲਿਆਂ ਵਿਚੋਂ ਹੋਏ ਜਾਂ ਇਸ ਵਾਰ ਪਾਰਟੀ ਉਨ੍ਹਾਂ 'ਤੇ ਅਨੁਸ਼ਾਸਨਹੀਣਤਾ ਦਾ ਐਕਸ਼ਨ ਲੈਣ 'ਤੇ ਮਜਬੂਰ ਹੁੰਦੀ ਹੈ।


shivani attri

Content Editor

Related News