ਸੰਤੋਖ ਸਿੰਘ ਚੌਧਰੀ ਨੇ ਗੁਰੂਨਾਨਕਪੁਰਾ ''ਚ ਕੀਤਾ ਅੰਡਰਬਰਿੱਜ ਦਾ ਉਦਘਾਟਨ

08/14/2020 4:44:11 PM

ਜਲੰਧਰ (ਸੋਨੂੰ)— ਅੱਜ ਜਲੰਧਰ ਦੇ ਕਾਂਗਰਸੀ ਸੰਸਦੀ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ  ਗੁਰੂਨਾਨਕਪੁਰਾ 'ਚ ਅੰਡਰਪਾਸ ਰੇਲਵੇ ਕ੍ਰਾਸਿੰਗ ਦਾ ਉਦਘਾਟਨ ਕਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹਲ ਕਰ ਦਿੱਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਜਲੰਧਰ ਦੇ ਸੈਂਟਰਲ ਹਲਕੇ ਦੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅੰਡਰਪਾਸ ਦੀ ਸਮੱਸਿਆ ਕਈ ਸਾਲਾਂ ਤੋਂ ਆ ਰਹੀ ਸੀ, ਜਿਸ ਨੂੰ ਹਲ ਕਰਨ ਲਈ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅੰਡਰਪਾਸਿੰਗ ਰੇਲਵੇ ਕ੍ਰਾਸਿੰਗ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਘੱਟ ਸਮੇਂ 'ਚ ਇਸ ਨੂੰ ਪੂਰਾ ਕਰ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਸਿੰਘ ਬੇਰੀ, ਮੇਅਰ ਜਗਦੀਸ਼ ਰਾਜ ਰਾਜਾ ਸਣੇ ਹੋਰ ਵੀ ਕਈ ਲੋਕ ਮੌਜੂਦ ਸਨ।

shivani attri

This news is Content Editor shivani attri