ਸੰਤ ਸੀਚੇਵਾਲ ਨੇ ਅਧਿਕਾਰੀਆਂ ਨਾਲ ਬਿਆਸ ਦਰਿਆ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

10/08/2023 6:46:33 PM

ਸੁਲਤਾਨਪੁਰ ਲੋਧੀ (ਅਸ਼ਵਨੀ)- ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਬੰਧਤ ਅਧਿਕਾਰੀਆਂ ਨੂੰ ਨਾਲ ਲੈਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਖੇਤਰ ਵਿੱਚ ਬਿਆਸ ਦਰਿਆ ਦੇ ਐਂਡਵਾਂਸ ਬੰਨ੍ਹ ਟੁੱਟਣ ਨਾਲ ਇਲਾਕੇ ਦੀ ਹਜ਼ਾਰਾਂ ਏਕੜ ਫਸਲ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ ਹੈ।

ਪਿੰਡ ਆਹਲੀ ਕਲਾਂ ਤੋਂ ਕਿਸ਼ਤੀਆਂ ਰਾਹੀ ਸੰਤ ਸੀਚੇਵਾਲ ਅਧਿਕਾਰੀਆਂ ਸਮੇਤ ਅਵਤਾਰ ਗਊਸ਼ਾਲਾ ਪਹੁੰਚੇ, ਜਿੱਥੇ ਜਿਹੜਾ ਤਿੰਨ ਮਹੀਨਿਆਂ ਤੋਂ ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਪਿਆ ਹੈ। ਗਾਊਸ਼ਾਲਾਂ ਵਿੱਚ ਤਿੰਨ ਸੌ ਤੋਂ ਵੱਧ ਗਾਊਆਂ ਹਨ ਜਿਨਾਂ ਨੂੰ ਚਾਰਾ ਪਹੁੰਚਾਉਣਾ ਅੱਜ ਵੀ ਵੱਡੀ ਚੁਣੌਤੀ ਹੈ। ਬਿਆਸ ਦਰਿਆ ਦੇ ਕਰਮੂੰਵਾਲੇ ਪੱਤਣ ਨੇੜੇ ਐਂਡਵਾਂਸ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਲਈ ਮੰਡ ਇਲਾਕੇ ਦੇ ਲੋਕ ਪਿਛਲੇ ਦੋ-ਢਾਈ ਮਹੀਨਿਆਂ ਤੋਂ ਜੱਦੋ-ਜਹਿਦ ਕਰ ਰਹੇ ਹਨ। ਹੁਣ ਇਹ ਪਾੜ 100 ਫੁੱਟ ਦੇ ਕਰੀਬ ਰਹਿ ਗਿਆ ਹੈ। ਬੰਨ੍ਹ ਦੀ ਕਾਰ ਸੇਵਾ ਕਰਵਾ ਰਹੇ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਕੋਲੋ ਮੰਗ ਕੀਤੀ ਕਿ ਜੇ ਬਿਆਸ ਦਰਿਆ ਦਾ ਪਾਣੀ ਘਟਾ ਦਿੱਤਾ ਜਾਵੇ ਤਾਂ ਬੰਨ੍ਹ ਸੌਖਾ ਬੱਝ ਸਕਦਾ ਹੈ। 

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ CM ਭਗਵੰਤ ਮਾਨ ਦੇ ਚੈਲੰਜ ਨੂੰ ਸ਼ਰਤਾਂ ਨਾਲ ਕੀਤਾ ਕਬੂਲ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਉਹ ਦਰਿਆ ਦਾ ਪਾਣੀ ਘਟਾਉਣ ਲਈ ਉੱਚ ਅਧਿਕਾਰੀਆਂ ਨਾਲ ਰਾਬਤਾ ਕਰ ਰਹੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅਤੇ ਡਰੇਨਜ਼ ਵਿਭਾਗ ਦੇ ਨਿਗਰਾਨ ਇੰਜੀਨੀਅਰ ਨਾਲ ਫੋਨ ‘ਤੇ ਗੱਲ ਕਰਕੇ ਦਰਿਆ ਵਿੱਚ ਚਾਰ-ਪੰਜ ਦਿਨ ਲਈ ਪਾਣੀ ਘਟਾਉਣ ਲਈ ਕਿਹਾ ਹੈ। ਸੰਤ ਸੀਚੇਵਾਲ ਨੇ ਕਿਸ਼ਤੀ ਰਾਹੀ ਬਿਆਸ ਦਰਿਆ ਦਾ ਨਿਰੀਖਣ ਵੀ ਕੀਤਾ ਕਿ ਜਿੱਥੋਂ ਪਾਣੀ ਦੇ ਵਹਾਅ ਨੂੰ ਬਦਲਿਆ ਜਾ ਸਕੇ। ਇਸ ਮੌਕੇ ਜਲ ਸਰੋਤ ਵਿਭਾਗ ਦੇ ਐੱਸ. ਡੀ. ਓ. ਕਰਨ ਸਿੰਘ ਅਤੇ ਜੇ. ਈ. ਵਿਕਰਮਜੀਤ ਸਿੰਘ, ਜੱਥੇਦਾਰ ਬਲਵਿੰਦਰ ਸਿੰਘ, ਰਣਜੀਤ ਸਿੰਘ ਅਤੇ ਹੋਰ ਇਲਾਕੇ ਦੇ ਲੋਕ ਹਾਜ਼ਰ ਸਨ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਗਠਜੋੜਾਂ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri