IELTS ਤੇ ਸਟੱਡੀ ਵੀਜ਼ਾ ਕੰਪਨੀ ਸਕਾਇਸ ਇੰਟਰਨੈਸ਼ਨਲ ਵਲੋਂ ਸੰਤ ਸੀਚੇਵਾਲ ਦਾ ਸਵਾਗਤ

12/30/2020 11:49:50 PM

ਕਪੂਰਥਲਾ, (ਜ. ਬ.) : ਨਵੇਂ ਸਾਲ ਮੌਕੇ ਸਮਾਜ ਸੇਵਕ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਨਾਲ ਸੰਤ ਅਵਤਾਰ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਵਿਖੇ ਸਥਿਤ ਕੰਪਨੀ ਸਕਾਇਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ’ਚ ਆਪਣੇ ਪਾਵਨ ਚਰਨ ਪਾਏ। ਇਸ ਦੌਰਾਨ ਕੰਪਨੀ ਦੇ ਡਾਇਰੈਕਟਰ ਆਕਾਸ਼ ਭਾਰਦਵਾਜ ਅਤੇ ਸ਼ਰਨਜੀਤ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸੰਤ ਅਵਤਾਰ ਸਿੰਘ ਨੇ ਕੰਪਨੀ ਦੇ ਕੰਮ ਕਰਨ ਦੇ ਤਰੀਕੇ ਦੀ ਸ਼ਲਾਘਾ ਕੀਤੀ।

PunjabKesari

ਇਸ ਉਪਰੰਤ ਉਨ੍ਹਾਂ ਨੇ ਕੰਪਨੀ ਅਤੇ ਵਿਦਿਆਰਥੀਆਂ ਦੇ ਵਧੀਆ ਭਵਿੱਖ ਅਤੇ ਤਰੱਕੀ ਲਈ ਅਰਦਾਸ ਕੀਤੀ। ਇਸ ਵਿਸ਼ੇਸ਼ ਮੌਕੇ ਦੌਰਾਨ ਕੰਪਨੀ ਵਲੋਂ ਸੰਤ ਜੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਸਰੋਪੇ ਭੇਂਟ ਕੀਤੇ ਗਏ। ਅਖੀਰ ’ਚ ਸੰਤ ਜੀ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਸਫਲਤਾ ਦਾ ਆਸ਼ੀਰਵਾਦ ਦਿੰਦੇ ਹੋਏ ਵਿਦਾ ਲਈ।
 


Deepak Kumar

Content Editor

Related News