ਪਵਿੱਤਰ ਵੇਈਂ ਦੇ ਅਧੂਰੇ ਕੰਮਾਂ ਤੋਂ ਵਿਧਾਇਕ ਸਣੇ ਡੀ. ਸੀ. ਨੂੰ ਕਰਵਾਇਆ ਜਾਣੂ

11/13/2020 1:44:49 PM

ਸੁਲਤਾਨਪੁਰ ਲੋਧੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 551ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ 'ਚ ਲੱਗੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀਰਵਾਰ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਦੀਪਤੀ ਉਪਲ ਅਤੇ ਐੱਸ. ਡੀ. ਐੱਮ ਡਾ. ਚਾਰੂਮਿਤਾ ਸਮੇਤ ਹੋਰ ਅਧਿਕਾਰੀਆਂ ਨੂੰ ਪਵਿੱਤਰ ਕਾਲੀ ਵੇਈਂ ਦੇ ਅਧੂਰੇ ਕਾਰਜਾਂ ਤੋਂ ਜਾਣੂ ਕਰਵਾਇਆ।

ਇਹ ਵੀ ਪੜ੍ਹੋ: ਲਗਜ਼ਰੀ ਕਾਰਾਂ ਦੇ ਸ਼ੌਕੀਨ ਡਰੱਗ ਸਮਗੱਲਰ ਗੁਰਦੀਪ ਰਾਣੋ ਦੇ ਜਲੰਧਰ ਨਾਲ ਵੀ ਹੋ ਸਕਦੇ ਨੇ ਸੰਬੰਧ

ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਕਾਲੀ ਵੇਈਂ ਸੰਗਤਾਂ ਲਈ ਵੱਡੀ ਆਸਥਾ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਵੇਈਂ ਦਾ ਨਿਰੰਤਰ ਵਹਾਅ ਜਾਰੀ ਰੱਖਣ ਲਈ ਇਸ 'ਚ ਪਾਣੀ ਛੱਡਿਆ ਜਾਵੇ ਅਤੇ ਇਸ 'ਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਿਆ ਜਾਵੇ। ਵਿਧਾਇਕ ਚੀਮਾ, ਡੀ. ਸੀ. ਅਤੇ ਐੱਸ. ਡੀ. ਐੱਮ. ਨੂੰ ਸੰਤ ਸੀਚੇਵਾਲ ਨੇ ਕਿਸ਼ਤੀ ਰਾਹੀ ਵੇਈਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 550ਵੇਂ ਪ੍ਰਕਾਸ਼ ਪੁਰਬ ਸਮੇਂ ਪਵਿੱਤਰ ਵੇਈਂ ਦੁਆਲੇ ਲੱਗੀਆਂ ਲਾਈਟਾਂ ਅਤੇ ਪਾਣੀ ਦੀ ਸਪਲਾਈ ਬੰਦ ਹੋ ਗਈ ਸੀ। ਇਸੇ ਤਰ੍ਹਾਂ ਤਲਵੰਡੀ ਚੌਧਰੀਆਂ ਮਾਰਗ 'ਤੇ ਵੇਈਂ 'ਤੇ ਬਣੇ ਨਵੇਂ ਪੁਲ ਦੇ ਬਣਾਉਣ ਸਮੇਂ ਲੋਕ ਨਿਰਮਾਣ ਮਹਿਕਮੇ ਨੇ ਲਾਪਰਵਾਹੀ ਵਰਤਦੇ ਮਿੱਟੀ ਦਾ ਵੱਡਾ ਹਿੱਸਾ ਵੇਈਂ 'ਚੋਂ ਨਹੀਂ ਸੀ ਕੱਢਿਆ, ਜਿਸ ਕਾਰਨ ਵੇਈਂ ਦੀ ਸਫ਼ਾਈ ਕਰਨ ਸਮੇਂ ਪੁਲ ਹੇਠਾਂ ਕਿਸ਼ਤੀ ਚੱਲਣ 'ਚ ਮੁਸ਼ਕਿਲਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ: ਦਸੂਹਾ 'ਚ ਖ਼ੌਫ਼ਨਾਕ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਕੇ ਜ਼ਮੀਨ 'ਚ ਦੱਬੀ ਲਾਸ਼

ਸੰਤ ਸੀਚੇਵਾਲ ਨੇ ਦੱਸਿਆ ਕਿ ਵੇਈਂ ਦੁਆਲੇ ਗਰਿੱਲ ਲਗਾਉਣ ਸਮੇਂ ਵੀ ਸੰਗਤਾਂ ਵੱਲੋਂ ਪਾਈ ਗਈ ਪਾਣੀ ਦੀ ਸਪਲਾਈ ਵਾਲੀ ਪਾਈਪ ਲਾਈਨ ਕਈ ਥਾਂਵਾਂ ਤੋਂ ਤੋੜ ਦਿੱਤੀ ਗਈ ਸੀ। ਵੇਈਂ ਦੁਆਲੇ ਲਾਈ ਗਈਆਂ ਲਾਈਟਾਂ ਰਾਤ ਨੂੰ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਸਨ ਪਰ ਇਹ ਲਾਈਟਾਂ ਪਿਛਲੇ ਸਾਲ ਤੋਂ ਬੰਦ ਹਨ ਕਿਉਂਕਿ ਸਰਕਾਰ ਵੱਲੋਂ ਇਸ ਦੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ।
ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਬਣੇ ਪੁਲ ਕੋਲ ਜਿਹੜੀ ਥਾਂ ਵੇਈਂ 'ਚ ਆਉਂਦੀ ਹੈ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਪਾਰਕ ਬਣਾਉਣ ਦੀ ਵੀ ਮੰਗ ਕੀਤੀ ਗਈ। ਵੇਈਂ ਦੇ ਇਕ ਪਾਸੇ ਵਾਲਾ ਰਸਤਾ ਬਣਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਦੀਪਤੀ ਉਪੱਲ ਨੇ ਕਿਹਾ ਕਿ ਵੇਈਂ ਦੇ ਅਧੂਰੇ ਕੰਮਾਂ ਨੂੰ ਮੁਕੰਮਲ ਕਰਨ ਲਈ ਇਸ ਨੂੰ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕੀਤਾ ਜਾਵੇਗਾ। ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਗੁਰਦੇਵ ਸਿੰਘ ਫੌਜੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

ਇਹ ਵੀ ਪੜ੍ਹੋ: ਕੈਪਟਨ ਦੀ ਕਾਰਗੁਜ਼ਾਰੀ 'ਤੇ ਖੁੱਲ੍ਹ ਕੇ ਬੋਲੇ ਵਿਧਾਇਕ ਪ੍ਰਗਟ ਸਿੰਘ (ਵੀਡੀਓ)

ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, 25 ਨਵੰਬਰ ਤੋਂ ਸ਼ੁਰੂ ਹੋਵੇਗੀ ਆਦਮਪੁਰ ਤੋਂ ਮੁੰਬਈ ਲਈ ਨਵੀਂ ਫਲਾਈਟ

shivani attri

This news is Content Editor shivani attri