ਸੰਜੇ ਗਾਂਧੀ ਨਗਰ ਨੇੜੇ ਪੈਂਦੀ ਨਹਿਰ ਦੀ ਪੁਲੀ ਹੇਠਾਂ ਮਿਲਿਆ ਭਰੂਣ

12/15/2019 12:02:02 AM

ਜਲੰਧਰ, (ਵਰੁਣ, ਕਮਲੇਸ਼) : ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਸੰਜੇ ਗਾਂਧੀ ਨਗਰ ਨੇੜੇ ਪੈਂਦੀ ਨਹਿਰ ਦੀ ਪੁਲੀ ਹੇਠਾਂ ਭਰੂਣ ਮਿਲਿਆ ਹੈ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਥਾਣਾ ਨੰਬਰ 1 ਦੀ ਪੁਲਸ ਪਹੁੰਚੀ ਪਰ ਇਲਾਕਾ ਥਾਣਾ 8 ਦਾ ਹੋਣ ਕਾਰਣ ਥਾਣਾ 8 ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਹੀ ਕੁਝ ਬੱਿਚਆਂ ਨੇ ਭਰੂਣ ਵੇਖਿਆ ਸੀ ਅਤੇ ਇਲਾਕੇ ਵਿਚ ਇਹ ਗੱਲ ਅੱਗ ਵਾਂਗ ਫੈਲ ਗਈ ਪਰ ਪੁਲਸ ਨੂੰ ਸੂਚਨਾ ਸ਼ਨੀਵਾਰ ਸਵੇਰੇ ਹੀ ਮਿਲੀ। ਥਾਣਾ ਨੰਬਰ 8 ਦੀ ਪੁਲਸ ਨੇ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਿਦੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਮੌਕੇ 'ਤੇ ਇਕੱਠੇ ਹੋਏ ਆਸ-ਪਾਸ ਦੇ ਲੋਕਾਂ ਦਾ ਕਹਿਣਾ ਸੀ ਕਿ ਭਰੂਣ ਨੂੰ ਪੁਲੀ ਦੇ ਹੇਠਾਂ ਸੁੱਟਿਆ ਿਗਆ ਹੈ।

ਪੁਲਸ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਬਾਰਸ਼ਨ ਦੇ ਪਿੱਛੇ ਕਿਸੇ ਨਰਸਿੰਗ ਹੋਮ ਦਾ ਹੱਥ ਤਾਂ ਨਹੀਂ। ਪੁਲਸ ਦਾ ਕਹਿਣਾ ਹੈ ਕਿ ਜੇਕਰ ਮਾਮਲੇ ਵਿਚ ਕੋਈ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲੰਧਰ ਵਿਚ ਭਰੂਣ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਪੁਲਸ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੁਲਸ ਇਸ ਮਾਮਲੇ ਵਿਚ ਕੋਈ ਸੁਰਾਗ ਹਾਸਲ ਕਰਨ ਵਿਚ ਕਾਮਯਾਬ ਹੁੰਦੀ ਹੈ ਜਾਂ ਨਹੀਂ।