ਵਾਰੰਟੀ ਹੋਣ ਦੇ ਬਾਵਜੂਦ ਨਹੀਂ ਬਦਲਿਆ ਮੋਬਾਇਲ, ਹੁਣ ਭੁਗਤਣਾ ਪਵੇਗਾ ਜੁਰਮਾਨਾ

12/07/2019 5:15:10 PM

ਜਲੰਧਰ— ਵਾਰੰਟੀ ਪੀਰੀਅਡ 'ਚ ਮੋਬਾਇਲ 'ਚ ਖਰਾਬੀ ਆਉਣ 'ਤੇ ਉਸ ਨੂੰ ਬਦਲਿਆ ਜਾਂ ਪੈਸਾ ਵਾਪਸ ਨਹੀਂ ਕੀਤਾ ਗਿਆ। ਇਸ 'ਤੇ ਉਪਭੋਗਤਾ ਨੇ ਮੋਬਾਇਲ ਕੰਪਨੀ, ਉਸ ਦੇ ਅਧਿਕਾਰੀਆਂ, ਵੇਚਣ ਅਤੇ ਰੀਪੇਅਰ ਕਰਨ ਵਾਲੇ ਸਰਵਿਸ ਸੈਂਟਰ ਖਿਲਾਫ ਜ਼ਿਲਾ ਉਪਭੋਗਤਾ ਅਦਾਲਤ ਨੂੰ ਸ਼ਿਕਾਇਤ ਕੀਤੀ ਹੈ। ਅਦਾਲਤ ਨੇ ਸੁਣਵਾਈ ਤੋਂ ਬਾਅਦ ਮੋਬਾਇਲ 'ਚ ਮੈਨਿਊਫੈਕਚਰਿੰਗ ਡਿਫੈਕਟ ਦੀ ਗੱਲ ਮੰਨਦੇ ਹੋਏ ਮੋਬਾਇਲ ਨੂੰ ਬਦਲਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਜੁਰਮਾਨਾ ਅਤੇ ਕੇਸ ਖਰਚ ਦੇ ਤੌਰ 'ਤੇ 32 ਹਜ਼ਾਰ ਰੁਪਏ ਦੇਣ ਨੂੰ ਕਿਹਾ ਹੈ। 

ਰਾਜਿੰਦਰ ਸਿੰਘ ਵਾਸੀ ਪਰਹਾਰ ਹਾਊਸ 120 ਫੁੱਟੀ ਰੋਡ ਦਸ਼ਮੇਸ਼ ਨਗਰ ਮਿੱਠਾਪੁਰ ਨੇ ਅਦਾਲਤ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਉਸ ਨੇ 16 ਸਤੰਬਰ 2016 ਨੂੰ ਰੁਦਰਮ ਏਜੰਸੀਜ਼ ਪ੍ਰਾਈਵੇਟ ਲਿਮਟਿਡ ਤੋਂ 56,900 ਰੁਪਏ 'ਚ ਸੈਮਸੰਗ ਐੱਸ. ਸਿਕਸ ਐੱਸ ਪਲਸ ਮੋਬਾਇਲ ਖਰੀਦਿਆ ਸੀ। ਜਿਸ ਦੀ ਇਕ ਸਾਲ ਦੀ ਵਾਰੰਟੀ ਸੀ। ਇਸ ਨੂੰ ਖਰੀਦਣ ਤੋਂ ਬਾਅਦ ਉਹ ਖਰਾਬ ਚੱਲਦਾ ਰਿਹਾ, ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ। ਉਹ ਆਪਣੇ ਰਿਸ਼ਤੇਦਾਰਾਂ ਨਾਲ ਵੀ ਸੰਪਰਕ ਨਹੀਂ ਕਰ ਸਕੇ। ਮੋਬਾਇਲ ਦੀ ਡਿਸਪਲੇ 'ਚ ਵੀ ਮੁਸ਼ਕਿਲ ਆਈ ਹੈ। ਤਿੰਨ ਵਾਰ ਉਸ ਨੂੰ ਠੀਕ ਵੀ ਕਰਵਾਇਆ ਗਿਆ। ਆਖਿਰੀ ਵਾਰ ਜਦੋਂ ਫੋਨ ਪੂਰੀ ਤਰ੍ਹਾਂ ਡੈੱਡ ਕੰਡੀਸ਼ਨ 'ਚ ਆਇਆ ਤਾਂ ਨਿਊਰੇ ਇੰਟਰਪ੍ਰਾਈਜ਼ੇਜ ਨੇ ਉਸ ਦੀ ਪੀ. ਬੀ. ਏ. ਬੋਰਡ ਬਦਲਿਆ। ਵਾਰੰਟੀ ਪੀਰੀਅਡ 'ਚ ਫੋਨ ਨੂੰ ਫਰੀ 'ਚ ਠੀਕ ਕਰ ਦਿੱਤਾ ਗਿਆ। ਹੁਣ ਸ਼ਿਕਾਇਤ ਕਰਤਾ ਦਾ ਫੋਨ ਠੀਕ ਹੋ ਚੁੱਕਾ ਹੈ ਪਰ ਉਸ ਨੂੰ ਲੈਣ ਲਈ ਨਹੀਂ ਜਾ ਰਹੇ ਹਨ। 

ਮੋਬਾਇਲ ਵੇਚਣ ਅਤੇ ਰੀਪੇਅਰ ਕਰਨ ਵਾਲੀਆਂ ਦੋਵੇਂ ਪਾਰਟੀਆਂ ਨੂੰ ਸੁਣਵਾਈ 'ਚ ਨਾ ਆਉਣ 'ਤੇ ਐਕਸ ਪਾਰਟੀ ਕਰਾਰ ਦਿੰਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਕਿ ਜੇਕਰ ਸ਼ਿਕਾਇਤ ਕਰਤਾ ਦਾ ਫੋਨ ਠੀਕ ਹੋ ਗਿਆ ਤਾਂ ਉਸ ਦੇ ਬਾਰੇ 'ਚ ਉਨ੍ਹਾਂ ਨੂੰ ਕੋਈ ਨੋਟਿਸ ਕਿਉਂ ਨਹੀਂ ਭੇਜਿਆ ਗਿਆ? ਇਥੋਂ ਤੱਕ ਕਿ ਫੋਨ ਕਰਕੇ ਵੀ ਸੂਚਨਾ ਨਹੀਂ ਦਿੱਤੀ ਗਈ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਫੋਨ ਰੀਪੇਅਰ ਹੋਣ ਦੀ ਸਥਿਤੀ 'ਚ ਨਹੀਂ ਹੈ। 

shivani attri

This news is Content Editor shivani attri