ਤਕਨੀਕੀ ਖਰਾਬੀ ਕਾਰਨ ਅੱਧਾ ਘੰਟਾ ਰੁਕੀ ਰਹੀ ਸਦਾ-ਏ-ਸਰਹੱਦ ਬੱਸ

03/10/2019 11:03:47 AM

ਫਗਵਾੜਾ (ਹਰਜੋਤ)— ਬੀਤੇ ਦਿਨ ਲਾਹੌਰ ਤੋਂ ਦਿੱਲੀ ਜਾਣ ਵਾਲੀ ਸਦਾ-ਏ-ਸਰਹੱਦ ਬੱਸ ਨੂੰ ਤਕਨੀਕੀ ਖਰਾਬੀ ਦੇ ਚਲਦੇ ਫਗਵਾੜਾ ਦੇ ਬੱਸ ਸਟੈਂਡ ਨਜ਼ਦੀਕ ਰੁਕਣਾ ਪਿਆ। ਬੱਸ 'ਚ ਸਵਾਰ ਭਾਰਤ ਤੇ ਪਾਕਿਸਤਾਨ ਦੇ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਐੱਸ. ਪੀ. ਮਨਦੀਪ ਸਿੰਘ ਮੌਕੇ 'ਤੇ ਵੱਡੀ ਗਿਣਤੀ 'ਚ ਫ਼ੋਰਸ ਸਮੇਤ ਪੁੱਜੇ ਤੇ ਬੱਸ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਆਪਣੇ ਘੇਰੇ 'ਚ ਲੈ ਲਿਆ। ਕਰੀਬ ਅੱਧੇ ਘੰਟੇ ਬਾਅਦ ਬੱਸ ਦੀ ਰਿਪੇਅਰ ਕਰਵਾ ਕੇ ਮੰਜ਼ਿਲ ਵੱਲ ਰਵਾਨਾ ਕਰਨ ਉਪਰੰਤ ਹੀ ਪੁਲਸ ਨੇ ਸੁੱਖ ਦਾ ਸਾਹ ਲਿਆ। ਦੱਸਿਆ ਜਾ ਰਿਹਾ ਹੈ ਬੱਸ ਦੀ ਬੈਟਰੀ 'ਚ ਕੋਈ ਤਕਨੀਕੀ ਖਰਾਬੀ ਆਈ ਸੀ। ਬੱਸ ਦੇ ਰੁਕਣ ਕਾਰਨ ਕਰੀਬ ਅੱਧਾ ਘੰਟਾ ਜੀ. ਟੀ. ਰੋਡ ਦੀ ਟ੍ਰੈਫ਼ਿਕ ਵੀ ਪ੍ਰਭਾਵਿਤ ਰਹੀ। ਜ਼ਿਕਰਯੋਗ ਹੈ ਕਿ ਇਹ ਬੱਸਾਂ ਹਮੇਸ਼ਾ ਹੀ ਇਥੇ ਹਿੰਦੂ ਸੰਗਠਨਾਂ ਦੇ ਨਿਸ਼ਾਨੇ 'ਤੇ ਰਹੀਆਂ ਹਨ। ਜਦੋਂ ਵੀ ਭਾਰਤ 'ਤੇ ਪਾਕਿਸਤਾਨ 'ਚ ਤਨਾਅ ਦਾ ਮਾਹੌਲ ਬਣਦਾ ਹੈ ਤਾਂ ਇਨ੍ਹਾਂ ਬੱਸਾਂ ਦੀ ਸੁਰੱਖਿਆ ਖਤਰੇ 'ਚ ਪੈ ਜਾਂਦੀ ਹੈ। ਫਗਵਾੜਾ 'ਚ ਇਨ੍ਹਾਂ ਬੱਸਾਂ 'ਤੇ ਪਥਰਾਅ ਵੀ ਹੋ ਚੁੱਕਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਪੁਲਵਾਮਾ ਹਮਲੇ ਤੋਂ ਬਾਅਦ ਵੀ ਇਸ ਨੂੰ ਰੋਕਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ।


shivani attri

Content Editor

Related News