ਸਚਿਨ ਜੈਨ ਕਤਲ ਮਾਮਲੇ ’ਚ ਚਾਰ ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ

07/23/2021 5:54:49 PM

ਜਲੰਧਰ (ਮਹੇਸ਼)— ਜਲੰਧਰ ’ਚ ਹੋਏ ਸਚਿਨ ਜੈਨ ਦੇ ਕਤਲ ਮਾਮਲੇ ’ਚ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ  ਮੁਤਾਬਕ ਪੁਲਸ ਨੇ ਡੂੰਘਾਈ ਨਾਲ ਜਾਂਚ ਕਰਦੇ ਹੋਏ ਤਿੰਨ ਦਿਨਾਂ ’ਚ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਆਪਰੇਸ਼ਨ ਯੂਨਿਟ ਵੱਲੋਂ ਇਸ ਕਤਲ ਮਾਮਲੇ ’ਚ ਜੁੜੇ ਸਾਰੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ, ਦਰਸ਼ਨ ਲਾਲ, ਸਾਹਿਲ ਅਤੇ ਰਮਨ ਕੁਮਾਰ ਦੇ ਰੂਪ ’ਚ ਹੋਈ ਹੈ। ਗਿ੍ਰਫ਼ਤਾਰੀ ਦੇ ਸਮੇਂ ਦੋਸ਼ੀਆਂ ਤੋਂ 32 ਬੋਰ ਦਾ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। 

ਇਹ ਵੀ ਪੜ੍ਹੋ: ਸਚਿਨ ਜੈਨ ਦੇ ਕਤਲ ਮਾਮਲੇ 'ਚ ਸਾਹਮਣੇ ਆਇਆ ਛੋਟਾ ਭਰਾ, ਹਸਪਤਾਲਾਂ ਦੀਆਂ ਪਰਤਾਂ ਖੋਲ੍ਹਦਿਆਂ ਬਿਆਨ ਕੀਤਾ ਦਰਦ

ਜ਼ਿਕਰਯੋਗ ਹੈ ਕਿ ਸੋਢਲ ਮੰਦਿਰ ਨੇੜੇ ਜੈਨ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਨੂੰ ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਸੀ, ਜਦੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਸਚਿਨ ਕੋਲੋਂ ਪੈਸੇ ਮੰਗੇਤਾਂ ਸਚਿਨ ਉਨ੍ਹਾਂ ਨਾਲ ਭਿੜ ਗਿਆ। ਅਜਿਹੇ ਹਾਲਾਤ ਵਿਚ ਲੁਟੇਰਿਆਂ ਨੇ ਫਾਇਰ ਕਰ ਦਿੱਤਾ ਤੇ ਗੋਲੀ ਸਚਿਨ ਦੇ ਢਿੱਡ ਵਿਚ ਲੱਗੀ। ਲਗਭਗ ਅੱਧੀ ਦਰਜਨ ਹਸਪਤਾਲਾਂ ਵਿਚ ਲਿਜਾਣ ਦੇ ਬਾਵਜੂਦ ਸਚਿਨ ਦਾ ਇਲਾਜ ਸ਼ੁਰੂ ਨਹੀਂ ਕੀਤਾ ਗਿਆ। ਸਿਵਲ ਹਸਪਤਾਲ ਤੋਂ ਰੈਫਰ ਹੋਣ ਤੋਂ ਬਾਅਦ ਜਿਸ ਨਿੱਜੀ ਹਸਪਤਾਲ ਵਿਚ ਸਚਿਨ ਨੂੰ ਭੇਜਿਆ ਗਿਆ, ਉਥੇ ਜਾ ਕੇ ਗੋਲੀ ਲੱਗਣ ਦੇ ਕਈ ਘੰਟਿਆਂ ਬਾਅਦ ਸਚਿਨ ਦਾ ਇਲਾਜ ਸ਼ੁਰੂ ਹੋਇਆ ਪਰ ਉਦੋਂ ਤੱਕ ਕਾਫੀ ਦੇਰ ਹੋ ਗਈ ਸੀ। ਕੁਝ ਹੀ ਘੰਟਿਆਂ ਬਾਅਦ ਸਚਿਨ ਦੀ ਮੌਤ ਹੋ ਗਈ ਸੀ। ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਨਿੱਜੀ ਹਸਪਤਾਲਾਂ ਦੀ ਲਾਪ੍ਰਵਾਹੀ ਕਾਰਨ ਹੋਈ ਸਚਿਨ ਦੀ ਮੌਤ ਕਾਰਨ ਜਲੰਧਰ ਵਾਸੀਆਂ ਵਿਚ ਕਾਫ਼ੀ ਗੁੱਸਾ ਵੀ ਹੈ।

ਇਹ ਵੀ ਪੜ੍ਹੋ: ਜਬਰ-ਜ਼ਿਨਾਹ ਮਾਮਲੇ ’ਚ ਸਿਮਰਜੀਤ ਬੈਂਸ ਨੂੰ ਰਾਹਤ ਨਹੀਂ, ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News