ਇੰਸਪੈਕਟਰ ਰਣਜੀਤ ਕੁਮਾਰ ਵਿਰਦੀ ਨੇ ਸੰਭਾਲੀ ਦਿਹਾਤੀ ਟ੍ਰੈਫਿਕ ਇੰਚਾਰਜ ਦੀ ਕਮਾਂਡ

11/10/2020 6:00:20 PM

ਜਲੰਧਰ (ਜਸਪ੍ਰੀਤ) : ਐੱਸ. ਐੱਸ . ਪੀ. ਡਾ. ਸੰਦੀਪ ਗੋਇਲ (ਆਈ. ਪੀ. ਐੱਸ) ਨੇ ਦਿਹਾਤੀ ਟ੍ਰੈਫਿਕ ਇੰਚਾਰਜ ਦੀ ਕਮਾਨ ਇੰਸਪੈਕਟਰ ਰਣਜੀਤ ਕੁਮਾਰ ਵਿਰਦੀ ਨੂੰ ਸੌਂਪ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਉਹੀ ਇੰਸਪੈਕਟਰ ਰਣਜੀਤ ਹੈ ਜਿਨ੍ਹਾਂ ਨੂੰ ਪਿਛਲੇ ਸਾਲ ਫਗਵਾੜਾ ਵਿਚ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਕੇ ਜਲੰਧਰ ਦਿਹਾਤੀ ਦੇ ਟ੍ਰੈਫਿਕ ਨੂੰ ਸੰਭਾਲਣ ਲਈ ਐੱਸ. ਐੱਸ. ਪੀ. ਵਲੋਂ ਚੁਣਿਆ ਗਿਆ ਸੀ।

ਦਿਹਾਤੀ ਟ੍ਰੈਫਿਕ ਇੰਚਾਰਜ ਦਾ ਚਾਰਜ ਲੈਂਦਿਆਂ ਇੰਸਪੈਕਟਰ ਰਣਜੀਤ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਾਫੀ ਸਾਲ ਜਲੰਧਰ ਸ਼ਹਿਰੀ ਵਿਚ ਟ੍ਰੈਫਿਕ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਇੰਸਪੈਕਟਰ ਰਣਜੀਤ ਨੇ ਦੱਸਿਆ ਕਿ ਡੀ. ਜੀ. ਪੀ. ਦਿਨਕਰ ਗੁਪਤਾ ਤੋਂ ਜੁਲਾਈ ਮਹੀਨੇ ਵਿਚ ਉਨ੍ਹਾਂ ਨੂੰ ਟ੍ਰੈਫਿਕ ਵਿਚ ਬਿਹਤਰ ਸੇਵਾਵਾਂ ਦੇਣ ਦਾ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਹੋਇਆ ਹੈ।


Gurminder Singh

Content Editor

Related News