ਕਾਂਗਰਸ ਪਾਰਟੀ ਵੱਲੋਂ ਰੂਪਨਗਰ ਨਗਰ ਕੌਂਸਲ ਦੇ 15 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ

01/27/2021 6:28:32 PM

ਰੂਪਨਗਰ (ਸੱਜਣ ਸੈਣੀ)- ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਰੂਪਨਗਰ ਦੀਆ ਚੋਣਾਂ ਲਈ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਹਲਕੇ ਦੇ ਮੁੱਖ ਸੇਵਾਦਾਰ ਬਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾ ਤੇ ਵਰਕਰਾਂ ਵਿੱਚ ਪੂਰਾ ਜੋਸ਼ ਹੈ ਅਤੇ ਇਹ ਕਾਂਗਰਸ ਪਾਰਟੀ ਦੇ ਐਲਾਨੇ ਉਮੀਦਵਾਰ ਵੱਡੇ ਫਰਕ ਦੇ ਨਾਲ ਇਨ੍ਹਾਂ ਚੋਣਾਂ ਵਿੱਚ ਜਿੱਤ ਦਰਜ ਕਰਵਾ ਕੇ ਸ਼ਹਿਰ ਦੇ ਬਹੁਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਬਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਐਲਾਨੇ ਗਏ 15 ਵਾਰਡਾਂ ਦੇ ਉਮੀਦਵਾਰਾਂ ਚੋਂ 9 ਵਾਰਡਾਂ ਵਿੱਚੋਂ ਮਹਿਲਾ ਉਮੀਦਵਾਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਦਕਿ 6 ਵਾਰਡਾਂ ਵਿਚੋਂ ਪੁਰਸ਼ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਾਰਡ ਨੰ.1 ਵਿਚੋਂ ਨੀਲਮ, ਵਾਰਡ ਨੰ. 4 ਵਿਚੋਂ ਗੁਰਵਿੰਦਰ ਸਿੰਘ ਬਾਵਾ, ਵਾਰਡ ਨੰ. 5 ਵਿਚੋਂ ਪਰਮਜੀਤ ਕੌਰ, ਵਾਰਡ ਨੰ.6 ਵਿਚੋਂ ਮੋਹਿਤ ਸ਼ਰਮਾ, ਵਾਰਡ ਨੰ.7 ਵਿਚੋਂ ਕੁਲਵਿੰਦਰ ਕੋਰ, ਵਾਰਡ ਨੰ. 9 ਵਿਚੋਂ ਰੇਖਾ ਰਾਣੀ, ਵਾਰਡ ਨੰ. 10 ਵਿਚੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਵਾਹੀ, ਵਾਰਡ ਨੰ. 13 ਵਿਚੋਂ ਜਸਵਿੰਦਰ ਕੌਰ ਸੈਣੀ,ਵਾਰਡ ਨੰ.15 ਵਿਚੋਂ ਪੂਨਮ ਕੱਕੜ, ਵਾਰਡ ਨੰ.16 ਵਿਚੋਂ ਸਰਬਜੀਤ ਸਿੰਘ ਸੈਣੀ, ਵਾਰਡ ਨੰ.17 ਵਿਚੋਂ ਗੁਰਮੀਤ ਕੌਰ, ਵਾਰਡ ਨੰ. 18 ਵਿਚੋਂ ਰਾਜੇਸ਼ ਕੁਮਾਰ,ਵਾਰਡ ਨੰ.19 ਵਿਚੋਂ ਨੀਰੂ ਗੁਪਤਾ,ਵਾਰਡ ਨੰ. 20 ਵਿਚੋਂ ਚਰਨਜੀਤ ਸਿੰਘ ਚੰਨੀ ਅਤੇ ਵਾਰਡ ਨੰ.21 ਵਿਚੋਂ ਰਵਿੰਦਰ ਕੋਰ ਜੱਗੀ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੋ ਚੋਣਾਂ ਲੜਨਗੇ।

ਇਹ ਵੀ ਪੜ੍ਹੋ: ਨਕੋਦਰ ਵਿਚ ਵੱਡੀ ਵਾਰਦਾਤ ਕਰਨਾ ਚਾਹੁੰਦੇ ਸਨ ਲੁਟੇਰੇ, ਮਾਰੂ ਹਥਿਆਰਾਂ ਸਣੇ ਹੋਏ 3 ਗ੍ਰਿਫ਼ਤਾਰ

ਬਰਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਬਾਕੀ ਰਹਿੰਦੇ ਵਾਰਡਾਂ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਉਤੇ ਚੋਣ ਲੜਨ ਦੇ ਇਛੁੱਕ ਦਾਵੇਦਾਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਆਈ ਹੈ ਅਤੇ ਇੰਨਾਂ ਵਿੱਚੋਂ ਜਿੱਤਣ ਵਾਲੇ ਉਮੀਦਵਾਰਾਂ ਦੀ ਚੋਣ ਕਰਕੇ ਜਲਦ ਹੀ ਅਗਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਬਰਿੰਦਰ ਸਿੰਘ ਢਿੱਲੋਂ ਨੇ ਸ਼ਹਿਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਦੀ ਕੌਂਸਲ ਬਣਾਉਣ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਕੌਂਸਲ ਬਣਨ ਉਤੇ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜ ਕਰਵਾਏ ਜਾ ਸਕਣ ਅਤੇ ਸ਼ਹਿਰ ਦੀ ਤਰੱਕੀ ਹੋ ਸਕੇ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਹਲਕੇ ਵਿਚੋਂ ਵਿਧਾਇਕ ਦੂਜੀ ਪਾਰਟੀ ਦਾ ਬਣਾ ਕੇ ਲੋਕ ਅੱਜ ਪਛਤਾ ਰਹੇ ਹਨ ਅਤੇ ਹੁਣ ਸ਼ਹਿਰ ਦੇ ਲੋਕ ਸਰਕਾਰ ਦੇ ਉਲਟ ਵੋਟਾਂ ਪਾ ਕੇ ਦੁਬਾਰਾ ਅਜਿਹੀ ਗਲਤੀ ਨਹੀਂ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਦੇ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਵੱਡੇ ਪੱਧਰ ਵਿਕਾਸ ਕਰਨ ਦੇ ਨਾਲ ਨਾਲ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਕੌਂਸਲ ਬਣਦਿਆਂ ਹੀ ਉਂਨਾਂ ਦੀ ਪਹਿਲਕਦਮੀ ਰਹੇਗੀ। 

ਢਿੱਲੋਂ ਨੇ ਸ਼ਹਿਰ ਦੇ ਲੋਕਾ ਨਾਲ ਵਾਦਾ ਕਰਦਿਆਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਉਂਨਾਂ ਦੇ ਹੱਥ ਮਜ਼ਬੂਤ ਕਰਨ ਤਾਂ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹਲਕੇ ਦੇ ਵਿਕਾਸ ਲਈ ਹੋਰ ਪੈਸਾ ਲਿਆ ਸਕਣ। ਢਿੱਲੋਂ ਨੇ ਕਿਹਾ ਕਿ ਸ਼ਹਿਰ ਦੇ ਕਈ ਵਾਰਡਾਂ ਵਿੱਚ ਵਿਕਾਸ ਅਤੇ ਸੁੰਦਰੀਕਰਨ ਦੇ ਪ੍ਰਾਜੇਕਟ ਪਾਸ ਹੋ ਚੁੱਕੇ ਹਨ ਅਤੇ ਚੋਣਾਂ ਤੋਂ ਤੁਰੰਤ ਬਾਅਦ ਇਹ ਕੰਮ ਸ਼ੁਰੂ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਿੱਚ ਪਾਰਕਾਂ ਦੀ ਹਾਲਤ ਸੁਧਾਰਨ ਤੇ ਇਨਾ ਪਾਰਕਾਂ ਨੂੰ ਸੁੰਦਰ ਦਿੱਖ ਦੇਣ ਦੇ ਕੰਮ ਵੀ ਜਲਦ ਸ਼ੁਰੂ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਕੰਮਾਂ ਲਈ ਟੈਂਡਰ ਤੱਕ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਤਾਂ ਜੋ ਕਾਗਰਸ ਪਾਰਟੀ ਦੀ ਸਰਕਾਰ ਵਿੱਚ ਵੱਧ ਤੋਂ ਵੱਧ ਕੰਮ ਕਰਵਾਏ ਜਾ ਸਕਣ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News