ਰੂਪਨਗਰ ਦੀ ਜੇਲ 'ਚ ਲਗਾਇਆ ਗਿਆ ਚਮੜੀ ਰੋਗਾਂ ਦਾ ਮੁਫਤ ਮੈਡੀਕਲ ਕੈਂਪ

09/20/2019 12:34:12 PM

ਰੂਪਨਗਰ (ਸੱਜਣ ਸੈਣੀ) - ਹੋਰਾਂ ਕੈਦੀਆਂ ਨਾਲ ਸੰਪਰਕ ਕਰਨ ਅਤੇ ਇਕ-ਦੂਜੇ ਦੇ ਬਿਸਤਰੇ ਸ਼ੇਅਰ ਕਰਨ ਨਾਲ ਜੇਲਾਂ 'ਚ ਬੰਦ ਕੈਦੀ ਚਮੜੀ ਵਰਗੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਚਮੜੀ ਦੇ ਰੋਗਾਂ ਨੂੰ ਧਿਆਨ 'ਚ ਰੱਖਦੇ ਹੋਏ ਰੂਪਨਗਰ ਦੀ ਜੇਲ 'ਚ ਜੇਲ ਪ੍ਰਸ਼ਾਸਨ ਵਲੋਂ ਰੋਟਰੀ ਕਲੱਬ ਰੂਪਨਗਰ ਦੇ ਸਹਿਯੋਗ ਨਾਲ ਮੁਫਤ ਚੈੱਕ-ਅੱਪ ਕੈਂਪ ਲਗਾਇਆ ਗਿਆ। ਲਗਾਏ ਗਏ ਇਸ ਕੈਂਪ ਦਾ ਉਦਘਾਟਨ ਰੂਪਨਗਰ ਦੇ ਸਿਵਲ ਸਰਜਨ ਡਾ.ਐੱਚ.ਐੱਨ. ਸ਼ਰਮਾ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਸਰਜਨ ਡਾ. ਆਰ. ਐੱਸ. ਪਰਮਾਰ ਅਤੇ ਪ੍ਰਧਾਨ ਵਿਵੇਕ ਚਾਨਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ।

ਜੇਲ ਸੁਪਰਡੈਂਟ ਅਮਰਾਕ ਸਿੰਘ ਟਿੱਬੀ ਅਤੇ ਡਿਪਟੀ ਸੁਪਰਡੈਂਟ ਮੋਹਨ ਲਾਲ ਚੁੰਬਰ ਵਲੋਂ ਮੁੱਖ ਮਹਿਮਾਨ ਦਾ ਜਿੱਥੇ ਨਿੱਘਾ ਸੁਆਗਤ ਕੀਤਾ ਗਿਆ, ਉਥੇ ਹੀ ਉਨ੍ਹਾਂ ਨੇ ਜੇਲ 'ਚ ਬੰਦ ਕੈਦੀਆਂ ਸਬੰਧੀ ਉਨ੍ਹਾਂ ਨੂੰ ਜਾਣੂ ਵੀ ਕਰਵਾਇਆ। ਦੱਸ ਦੇਈਏ ਕਿ ਇਸ ਕੈਂਪ 'ਚ 100 ਤੋਂ ਵੱਧ ਕੈਦੀਆਂ ਦੇ ਚਮੜੀ ਰੋਗ ਦਾ ਚੈੱਕ-ਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ।

rajwinder kaur

This news is Content Editor rajwinder kaur