ਚੌਥੇ ਦਿਨ ਵੀ ਰੂਪਨਗਰ ਜੇਲ ''ਚੋਂ 2 ਮੋਬਾਇਲ , 2 ਬੈਟਰੀਆਂ ਅਤੇ ਹੈੱਡਫੋਨ ਬਰਾਮਦ

01/12/2020 12:04:31 PM

ਰੂਪਨਗਰ (ਕੈਲਾਸ਼)— ਜ਼ਿਲਾ ਜੇਲ ਰੂਪਨਗਰ ਨੂੰ ਮੋਬਾਇਲ ਮੁਕਤ ਜ਼ੋਨ ਬਣਾਉਣ ਲਈ ਜੇਲ ਅਧਿਕਾਰੀਆਂ ਵੱਲੋਂ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜ਼ਿਲਾ ਜੇਲ ਦੇ ਸੁਪਰਡੈਂਟ ਜਸਵੰਤ ਸਿੰਘ ਥਿੰਦ, ਡਿਪਟੀ ਸੁਪਰਡੈਂਟ ਹਰਚਰਨ ਸਿੰਘ ਗਿੱਲ, ਡਿਪਟੀ ਸੁਪਰਡੈਂਟ ਸਕਿਓਰਿਟੀ ਦਲਜੀਤ ਸਿੰਘ, ਸਹਾਇਕ ਸੁਪਰਡੈਂਟ ਦਰਸ਼ਨ ਸਿੰਘ, ਚਮਨ ਲਾਲ, ਰਘਵੀਰ ਸਿੰਘ, ਪ੍ਰਭਜੋਤ ਸਿੰਘ ਅਤੇ ਜੇਲ ਦੇ ਹੋਰ ਕਰਮਚਾਰੀਆਂ ਵੱਲੋਂ ਬੀਤੇ ਦਿਨ ਚੌਥੇ ਦਿਨ ਜਦੋਂ ਚੈਕਿੰਗ ਕੀਤੀ ਗਈ ਤਾਂ ਇਸ ਦੌਰਾਨ 2 ਮੋਬਾਇਲ, 2 ਬੈਟਰੀਆਂ ਅਤੇ 1 ਹੈੱਡਫੋਨ ਬਰਾਮਦ ਕੀਤਾ ਗਿਆ।

ਸੂਤਰਾਂ ਅਨੁਸਾਰ ਉਕਤ ਬਰਾਮਦਗੀ ਇਕ ਬਾਥਰੂਮ ਤੋਂ ਕੀਤੀ ਗਈ ਜਿਸ ਦੀ ਇਕ ਦੀਵਾਰ ਦੀਆਂ ਟਾਈਲਾਂ ਕੱਢ ਕੇ ਉਸ 'ਚ ਉਕਤ ਸਾਮਾਨ ਰੱਖਿਆ ਗਿਆ ਸੀ। ਜਦੋਂ ਕਿ ਟਾਈਲ ਨੂੰ ਟੂਥਪੇਸਟ ਦੀ ਸਹਾਇਤਾ ਨਾਲ ਦੁਬਾਰਾ ਬੰਦ ਕਰ ਦਿੱਤਾ ਗਿਆ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ। ਇਸ ਸਬੰਧੀ ਜਦੋਂ ਸੁਪਰਡੈਂਟ ਜਸਵੰਤ ਸਿੰਘ ਥਿੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਉਕਤ ਮਾਮਲੇ ਦੀ ਪੁਸ਼ਟੀ ਕੀਤੀ। ਜਿਸ ਦੀ ਸ਼ਿਕਾਇਤ ਥਾਣਾ ਸਿਟੀ ਰੂਪਨਗਰ 'ਚ ਭੇਜ ਦਿੱਤੀ ਗਈ।


shivani attri

Content Editor

Related News