ਪਿਸ਼ਾਬ ਕਰਨ ਦੇ ਬਹਾਨੇ ਹੌਲਦਾਰ ਨੂੰ ਚਕਮਾ ਦੇ ਕੇ ਹਵਾਲਾਤੀ ਫਰਾਰ

11/13/2021 11:54:47 AM

ਰੂਪਨਗਰ (ਵਿਜੇ)- ਰੂਪਨਗਰ ਜ਼ਿਲ੍ਹਾ ਜੇਲ੍ਹ ਦਾ ਹਵਾਲਾਤੀ ਹੌਲਦਾਰ ਨੂੰ ਧੱਕਾ ਮਾਰ ਕੇ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਸਬੰਧੀ ਸਿਟੀ ਪੁਲਸ ਨੇ ਉਕਤ ਹਵਾਲਾਤੀ ਸੋਨੂ ਪੁੱਤਰ ਰਾਮ ਗੁਲਾਬ ਨਿਵਾਸੀ ਪਿੰਡ ਮਨਸੇਰ ਰਾਇ ਕੋਹੇਹਾਰ ਜ਼ਿਲ੍ਹਾ ਰਾਇ ਬਰੇਲੀ ਯੂ. ਪੀ. ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਖੋਜ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਸਬੰਧੀ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਉਹ ਸਾਥੀ ਪਵਨਜੀਤ ਸਿੰਘ, ਹੌਲਦਾਰ ਸੁਖਜਿੰਦਰ ਸਿੰਘ ਦੇ ਗਾਰਡ ਡਿਊਟੀ ਲਈ ਸਿਵਲ ਹਸਪਤਾਲ ਰੂਪਨਗਰ ਮੌਜੂਦ ਸੀ ਤਾਂ ਜਾਣਕਾਰੀ ਮਿਲੀ ਕਿ ਥਾਣਾ ਸਿੰਘ ਭਗਵੰਤਪੁਰ ਦਾ ਦੋਸ਼ੀ ਸੋਨੂੰ ਜੋ ਕਿ ਜ਼ਿਲ੍ਹਾ ਜੇਲ੍ਹ ਰੂਪਨਗਰ ਦਾ ਹਵਾਲਾਤੀ ਸੀ ਅਤੇ ਸਿਵਲ ਹਸਪਤਾਲ ਰੂਪਨਗਰ ’ਚ ਦਾਖ਼ਲ ਸੀ। ਬੀਤੇ ਦਿਨ ਪਿਸ਼ਾਬ ਕਰਨ ਦੇ ਬਹਾਨੇ ਉਹ ਬਾਹਰ ਆਇਆ ਅਤੇ ਇਹ ਹੌਲਦਾਰ ਸੁਖਜਿੰਦਰ ਸਿੰਘ ਨੂੰ ਧੱਕਾ ਮਾਰ ਕੇ ਚਕਮਾ ਦੇ ਕੇ ਫਰਾਰ ਹੋ ਗਿਆ।
 


shivani attri

Content Editor

Related News