ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਕਾਰਣ ਸ਼ੁੱਕਰਵਾਰ ਨੂੰ ਹੋਈਆਂ 5 ਮੌਤਾਂ, 30 ਮਾਮਲਿਆਂ ਦੀ ਹੋਈ ਪੁਸ਼ਟੀ

09/12/2020 1:56:00 AM

ਰੂਪਨਗਰ,(ਵਿਜੇ ਸ਼ਰਮਾ)-ਰੂਪਨਗਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਕਾਰਣ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 31 ਮਾਮਲੇ ਕੋਰੋਨਾ ਪਾਜ਼ੇਟਿਵ ਆਏ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਸੰਕਰਮਿਤ 5 ਲੋਕਾਂ ਦੀ ਮੌਤ ਹੋਈ ਹੈ। ਜਿਨ੍ਹਾਂ 'ਚ ਰੂਪਨਗਰ ਦੇ ਦਸ਼ਮੇਸ਼ ਨਗਰ ਦਾ 51 ਸਾਲਾ ਅਤੇ 50 ਸਾਲਾ ਦੋ ਪੁਰਸ਼, ਜਦਕਿ ਨੰਗਲ ਦੇ ਸ਼ਿਵਾਲਕ ਐਵੇਨਿਊ ਦੀ 79 ਸਾਲਾ ਮਹਿਲਾ ਅਤੇ 80 ਸਾਲਾ ਵਿਅਕਤੀ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਬਰੂਵਾਲ ਦੀ 49 ਸਾਲਾ ਮਹਿਲਾ ਦੀ ਮੌਤ ਹੋਈ ਹੈ। ਇਨ੍ਹਾਂ ਸਾਰੇ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਅਤੇ ਇਹ ਹੋਰ ਬੀਮਾਰੀਆਂ ਤੋਂ ਵੀ ਪੀੜਤ ਸਨ। ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਸੀ। ਹੁਣ ਤੱਕ ਜ਼ਿਲ੍ਹੇ 'ਚ ਕੋਰੋਨਾ ਨਾਲ ਸਬੰਧਤ ਹੋਈਆਂ ਮੌਤਾਂ ਦਾ ਅੰਕੜਾ 42 ਤੱਕ ਪਹੁੰਚ ਗਿਆ।
ਡਿਪਟੀ ਕਮਿਸ਼ਨਰ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ ਭਰ 'ਚ 39560 ਸੈਂਪਲ ਲਏ ਗਏ ਹਨ ਜਿਨ੍ਹਾਂ 'ਚੋਂ 37934 ਦੀ ਰਿਪੋਰਟ ਨੈਗੇਟਿਵ ਆਈ ਜਦਕਿ 737 ਦੀ ਰਿਪੋਰਟ ਪੈਂਡਿੰਗ ਹੈ। ਜ਼ਿਲੇ 'ਚ ਅੱਜ ਕੋਰੋਨਾ ਦੇ 31 ਨਵੇਂ ਮਾਮਲੇ ਆਉਣ ਨਾਲ ਐਕਟਿਵ ਕੇਸਾਂ ਦੀ ਗਿਣਤੀ 311 ਹੋ ਗਈ ਹੈ। ਹੁਣ ਤੱਕ ਜ਼ਿਲੇ 'ਚ 1231 ਲੋਕ ਕੋਰੋਨਾ ਤੋਂ ਸੰਕਰਮਿਤ ਹੋ ਚੁੱਕੇ ਹਨ ਜਦਕਿ 878 ਠੀਕ ਵੀ ਹੋਏ ਹਨ। ਅੱਜ ਸਿਹਤ ਵਿਭਾਗ ਵਲੋਂ 543 ਸੈਂਪਲ ਵੀ ਲਏ ਗਏ ਹਨ। ਦੂਜੇ ਪਾਸੇ ਰਾਹਤ ਵਾਲੀ ਗੱਲ ਹੈ ਕਿ ਅੱਜ 8 ਵਿਅਕਤੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਅੱਜ ਕਰੋਨਾ ਦੇ ਨਵੇਂ ਆਏ ਮਰੀਜ਼ਾਂ 'ਚ ਰੂਪਨਗਰ ਤੋਂ 10, ਨੰਗਲ ਤੋਂ 9, ਭਰਤਗੜ੍ਹ ਤੋਂ 3, ਸ੍ਰੀ ਅਨੰਦਪੁਰ ਸਾਹਿਬ ਤੋਂ 8, ਮੋਰਿੰਡਾ ਤੋਂ 1 ਕੇਸ ਸ਼ਾਮਲ ਦੱਸੇ ਗਏ ਹਨ।

Deepak Kumar

This news is Content Editor Deepak Kumar