ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਸੰਕ੍ਰਮਿਤ 2 ਲੋਕਾਂ ਦੀ ਮੌਤ, 23 ਰਿਪੋਰਟ ਪਾਜ਼ੇਟਿਵ

11/26/2020 1:00:59 AM

ਰੂਪਨਗਰ,(ਵਿਜੇ ਸ਼ਰਮਾ)-ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਸੰਕ੍ਰਮਿਤ 2 ਲੋਕਾਂ ਦੀ ਮੌਤ ਅਤੇ 23 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ 'ਚ 74650 ਸੈਂਪਲ ਲਏ ਗਏ ਜਿਨ੍ਹਾਂ 'ਚ 71253 ਦੀ ਰਿਪੋਰਟ ਨੈਗਟਿਵ ਅਤੇ 1273 ਦੀ ਕਰੋਨਾ ਰਿਪੋਰਟ ਪੈਡਿੰਗ ਹੈ। ਹੁਣ ਤੱਕ ਜਿਲੇ 'ਚ 2799 ਲੋਕ ਕਰੋਨਾ ਤੋ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2484 ਰਿਕਵਰ ਹੋਏ ਹਨ ਅੱਜ ਵੀ ਕੋਰੋਨਾ ਤੋਂ ਠੀਕ ਹੋਣ ਵਾਲੇ 14 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ। ਜ਼ਿਲੇ 'ਚ ਕੋਰੋਨਾ ਦੇ 173 ਐਕਟਿਵ ਕੇਸ ਹਨ। ਜਦੋ ਕਿ ਹੁਣ ਤੱਕ ਜ਼ਿਲੇ 'ਚ ਕੋਰੋਨਾ ਸੰਕ੍ਰਮਿਤ ਦੇ ਕਾਰਣ ਹੋਈਆਂ ਮੌਤਾਂ ਦਾ ਆਂਕੜਾ 142 ਹੈ। ਸਿਹਤ ਵਿਭਾਗ ਦੁਆਰਾ ਅੱਜ 661 ਸੈਂਪਲ ਲਏ ਗਏ।

ਜਿਹੜੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਉਨ੍ਹਾਂ 'ਚ ਰੂਪਨਗਰ ਤੋਂ 10, ਭਰਤਗੜ੍ਹ ਤੋਂ 4, ਨੰਗਲ ਤੋਂ 6, ਸ੍ਰੀ ਅਨੰਦਪੁਰ ਸਾਹਿਬ ਤੋਂ 1, ਸ੍ਰੀ ਚਮਕੌਰ ਸਾਹਿਬ ਤੋਂ 1 ਅਤੇ ਨੂਰਪੁਰਬੇਦੀ ਤੋਂ 1 ਵਿਅਕਤੀ ਸ਼ਾਮਿਲ ਹਨ। ਜ਼ਿਲੇ 'ਚ ਕੋਰੋਨਾ ਸੰਕ੍ਰਮਿਤ ਦੇ ਕਾਰਣ ਹੋਈਆਂ ਦੋ ਮੌਤਾਂ 'ਚ ਪਹਿਲੀ ਮੌਤ 65 ਸਾਲਾ ਵਿਅਕਤੀ ਅਰਬਨ ਨੰਗਲ (ਰੂਪਨਗਰ) ਨਿਵਾਸੀ ਹੈ ਜੋ ਡੀ.ਐੱਮ.ਸੀ. ਲੁਧਿਆਣਾ 'ਚ ਜੇਰੇ ਇਲਾਜ ਸੀ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਸੀ। ਦੂਜੀ ਮੌਤ 'ਚੋਂ 60 ਸਾਲਾ ਵਿਅਕਤੀ ਅਰਬਨ ਨੰਗਲ (ਰੂਪਨਗਰ) ਦਾ ਨਿਵਾਸੀ ਹੈ ਜੋ ਕਿਡਨੀ ਦੀ ਬੀਮਾਰੀ ਤੇ ਹੋਰ ਰੋਗਾਂ ਤੋਂ ਵੀ ਪੀੜਤ ਸੀ ਅਤੇ ਇਹ ਪੀ.ਜੀ.ਆਈ. ਚੰਡੀਗੜ੍ਹ 'ਚ ਜੇਰੇ ਇਲਾਜ ਸੀ।

 

Deepak Kumar

This news is Content Editor Deepak Kumar