ਰੂਪਨਗਰ ਵਿਖੇ ਸੱਸ ਤੇ ਪਤੀ ਤੋਂ ਦੁਖ਼ੀ ਹੋ ਕੇ ਵਿਆਹੁਤਾ ਨੇ ਭਾਖੜਾ ਨਹਿਰ ''ਚ ਮਾਰੀ ਛਾਲ

06/05/2022 1:34:49 PM

ਰੂਪਨਗਰ (ਵਿਜੇ)-ਵਿਆਹੁਤਾ ਵੱਲੋਂ ਭਾਖੜਾ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਪੁਲਸ ਨੇ ਔਰਤ ਦੇ ਪਤੀ ਅਤੇ ਸੱਸ ਵਿਰੁੱਧ ਪਰਚਾ ਦਰਜ ਕੀਤਾ ਹੈ। ਪੁਲਸ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਓਮ ਪਾਲ ਪੁੱਤਰ ਧਰਮਪਾਲ ਨਿਵਾਸੀ ਪਿੰਡ ਬਡਹੇੜੀ ਜ਼ਿਲ੍ਹਾ ਮੁਜ਼ਫਰਨਗਰ ਯੂ. ਪੀ. ਹਾਲ ਵਾਸੀ ਭੱਠਾ ਅਵਤਾਰ ਸਿੰਘ ਪਿੰਡ ਕਟਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਸ ਦੀ ਵੱਡੀ ਕੁੜੀ ਰਾਧਾ ਉਮਰ 23 ਦਾ ਵਿਆਹ ਅਮਿੰਤ ਪੁੱਤਰ ਬਾਬੂ ਰਾਮ ਵਾਸੀ ਅਕਬਰਪੁਰ ਨਾਲ ਕਰੀਬ 4 ਸਾਲ ਪਹਿਲਾਂ ਕੀਤਾ ਸੀ। ਜਿਨ੍ਹਾਂ ਕੋਲ ਦੋ ਬੱਚੇ ਸਨ।

ਰਾਧਾ ਅਤੇ ਉਸ ਦੇ ਘਰਵਾਲਾ ਅਮਿਤ ਐੱਚ .ਐੱਚ. ਆਰ. ਭੱਠੇ ’ਤੇ ਕੰਮਕਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਰਾਧਾ ਦਾ ਘਰਵਾਲਾ ਅਮਿਤ ਅਕਸਰ ਸ਼ਰਾਬ ਪੀ ਕੇ ਮੇਰੀ ਲਡ਼ਕੀ ਰਾਧਾ ਦੀ ਕੁੱਟਮਾਰ ਅਤੇ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ, ਜਿਸ ਨੂੰ ਮੈਂ ਅਤੇ ਮੇਰੇ ਮੁੰਡੇ ਗੋਬਿੰਦ ਅਤੇ ਮੇਰੀ ਕੁੜੀ ਸੀਮਾ ਨੇ ਕਈ ਵਾਰ ਸਮਝਾਇਆ ਸੀ। ਓਮ ਪਾਲ ਨੇ ਦੱਸਿਆ ਕਿ ਉਹ ਆਪਣੇ ਮੁੰਡੇ ਗੋਬਿੰਦ ਨਾਲ ਅਵਤਾਰ ਸਿੰਘ ਦੇ ਭੱਠੇ 'ਤੇ ਹਾਜ਼ਰ ਸੀ ਤਾਂ ਗੋਬਿੰਦ ਦਾ ਫੋਨ ਆਇਆ ਅਤੇ ਕਿਹਾ ਕਿ ਰਾਧਾ ਦੀ ਉਸ ਦੇ ਘਰਵਾਲੇ ਅਮਿਤ ਅਤੇ ਸੱਸ ਰਾਜੋ ਨੇ ਕੁੱਟਮਾਰ ਕੀਤੀ ਸੀ ਅਤੇ ਰਾਧਾ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਰੂਪਨਗਰ ਵੱਲ ਗਈ ਅਤੇ ਭਾਖੜਾ ਨਹਿਰ ਦੀ ਕੱਚੀ ਪਟੜੀ ’ਤੇ ਛੱਡ ਕੇ ਪੁਲ ਤੋਂ ਥੋੜਾ ਅੱਗੇ ਜਾ ਕੇ ਰਾਧਾ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ, ਜਿਸਦੇ ਪਿੱਛੇ ਅਮਿਤ ਵੀ ਆਪਣੀ ਐਕਟਿਵਾ ’ਤੇ ਚਲਾ ਗਿਆ ਸੀ।

ਇਹ ਵੀ ਪੜ੍ਹੋ- ਨਸ਼ੇ ਨਾਲ ਮਰੇ ਮੁੰਡੇ ਦਾ ਮਾਮਲਾ ਗਰਮਾਇਆ, ਸਿਵਲ ਵਰਦੀ 'ਚ ਆਏ ਮੁਲਾਜ਼ਮਾਂ ਨੇ ਮਾਂ ਤੋਂ ਕੋਰੇ ਕਾਗਜ਼ 'ਤੇ ਲਗਵਾਏ ਅੰਗੂਠੇ

ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਵੀ ਮੋਟਰਸਾਈਕਲ ’ਤੇ ਬੈਠ ਕੇ ਰਾਧਾ ਨੂੰ ਲੱਭਣ ਲਈ ਭਾਖੜਾ ਨਹਿਰ ਵੱਲ ਗਏ ਤਾਂ ਭਾਖੜਾਨਹਿਰ ਕਿਨਾਰੇ ਖੜ੍ਹੇ ਵਿਅਕਤੀਆਂ ਨੇ ਰਾਧਾ ਦੇ ਬੱਚੇ ਫੜੇ ਹੋਏ ਸਨ, ਜਿਨ੍ਹਾਂ ਨੂੰ ਪੁੱਛਿਆ ਕਿ ਇਨ੍ਹਾਂ ਦੇ ਨਾਲ ਹੋਰ ਵੀ ਕੋਈ ਸੀ, ਜਿਨ੍ਹਾਂ ਨੇ ਦੱਸਿਆ ਕਿ ਇਕ ਔਰਤ ਸੀ, ਜਿਸਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਪੁਲਸ ਨੇ ਇਸ ਮਾਮਲੇ ’ਚ ਦੋਸ਼ੀ ਅਮਿਤ ਪੁੱਤਰ ਬਾਬੂ ਅਤੇ ਰਾਜੋ ਪਤਨੀ ਬਾਬੂ ਰਾਮ ਨਿਵਾਸੀ ਅਕਬਰਪੁਰ ’ਤੇ ਪਰਚਾ ਦਰਜ ਕਰ ਲਿਆ ਜਿਸ ’ਚੋਂ ਅਮਿਤ ਗ੍ਰਿਫ਼ਤਾਰ ਹੈ।

ਇਹ ਵੀ ਪੜ੍ਹੋ- ED ਦੀ ਕਾਰਵਾਈ, ਨਾਜਾਇਜ਼ ਮਾਈਨਿੰਗ ਮਾਮਲੇ 'ਚ ਸਾਬਕਾ CM ਚੰਨੀ ਦੇ ਭਾਣਜੇ ਹਨੀ ਦਾ ਸਾਥੀ ਕੀਤਾ ਗ੍ਰਿਫ਼ਤਾਰ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri