ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਕਾਰਨ 1 ਹੋਰ ਮੌਤ, 8 ਦੀ ਰਿਪੋਰਟ ਪਾਜ਼ੇਟਿਵ

08/06/2020 12:27:12 AM

ਰੂਪਨਗਰ,(ਸੱਜਨ ਸੈਣੀ)- ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਰੋਜਾਨਾ ਕੋਰੋਨਾ ਨਾਲ ਕੇਸਾਂ ਤੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਤਾਜਾ ਮਾਮਲਾ ਜ਼ਿਲ੍ਹਾ•ਰੂਪਨਗਰ ਤੋਂ ਹੈ ਜਿੱਥੇ ਕੋਰੋਨਾ ਤੋਂ ਪੀੜ੍ਹਤ ਇੱਕ ਹੋਰ ਵਿਅਕਤੀ ਦੀ ਮੋਤ ਹੋਈ ਹੈ, ਇਸ ਮੋਤ ਦੇ ਬਾਅਦ ਹੁਣ ਰੂਪਨਗਰ 'ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 6 ਹੋ ਗਈ ਹੈ। ਕੋਰੋਨਾ ਨਾਲ ਮਰਨ ਵਾਲਾ ਵਿਆਕਤੀ 54 ਸਾਲਾ ਜੋ ਕਿ  ਰਾਮਪੁਰ ਬੇਟ ਸ਼੍ਰੀ ਚਮਕੌਰ ਸਾਹਿਬ ਦਾ ਰਹਿਣ ਵਾਲਾ ਸੀ, ਜਿਸ ਦੀ ਮੋਤ ਪੀ.ਜੀ.ਆਈ ਚੰਡੀਗੜ੍ਹ•ਵਿਖੇ ਹੋਈ ਹੈ। ਰੂਪਨਗਰ ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਰਨ ਵਾਲਾ ਵਿਆਕਤੀ ਪਹਿਲਾ ਤੋਂ ਹੋਰ ਕਈ ਬਿਮਾਰੀਆਂ ਨਾਲ ਪੀੜ੍ਹਤ ਸੀ। ਇਸ ਦੇ ਨਾਲ ਹੀ 8 ਹੋਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ ਜਿਸ ਦੇ ਬਾਅਦ• ਰੂਪਨਗਰ 'ਚ ਐਕਟਿਵ ਕੇਸਾਂ ਦੀ ਗਿਣਤੀ 58 ਹੋ ਚੁੱਕੀ ਹੈ। ਪਹਿਲਾ ਇਹ ਗਿਣਤੀ 73 ਸੀ ਪਰੰਤੂ 14 ਵਿਆਕਤੀ ਰੀਕਵਰ ਹੋਣ ਅਤੇ ਇੱਕ ਮੋਤ ਹੋਣ ਦੇ ਬਾਅਦ ਇਹ ਮਾਮਲੇ 58 ਰਹਿ ਗਏ ਹਨ।  
ਰੂਪਨਗਰ 'ਚ ਹੁਣ ਤੱਕ 22972 ਕੋਰੋਨਾ ਟੈਸਟਾਂ ਲਈ ਸਂੈਪਲ ਲਏ ਜਾ ਚੁੱਕੇ ਹਨ ਜਿਨ੍ਹਾਂ•'ਚੋ 22022 ਰਿਪੋਰਟਾਂ ਨੈਗਟਿਵ ਹਨ , ਜਦੋਂ ਕਿ ਹਾਲੇ 636 ਰਿਪੋਰਟਾਂ ਪੈਡਿੰਗ ਹਨ। ਅੱਜ ਤੱਕ ਜ਼ਿਲ੍ਹੇ 'ਚ ਕੁੱਲ 290 ਕੋਰੋਨਾ ਪਾਜ਼ੇਟਿਵ ਕੇਸ ਤੇ 6 ਮੋਤਾਂ ਹੋ ਚੁੱਕੀਆਂ ਹਨ।

Bharat Thapa

This news is Content Editor Bharat Thapa