ਰੂਪਨਗਰ ਜ਼ਿਲ੍ਹੇ ’ਚ ਕੋਰੋਨਾ ਕਾਰਣ 5 ਲੋਕਾਂ ਦੀ ਮੌਤ, 49 ਵਿਅਕਤੀ ਕੋਰੋਨਾ ਪਾਜ਼ੇਟਿਵ

09/25/2020 2:32:42 AM

ਰੂਪਨਗਰ, (ਵਿਜੇ ਸ਼ਰਮਾ)- ਜ਼ਿਲ੍ਹਾ ਰੂਪਨਗਰ ’ਚ ਅੱਜ ਕੋਰੋਨਾ ਸੰਕ੍ਰਮਿਤ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 49 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਜਿਸ ਨਾਲ ਜ਼ਿਲੇ ’ਚ ਕੋਰੋਨਾ ਦੇ ਐਕਟਿਵ ਕੇਸਾਂ ਦਾ ਅੰਕਡ਼ਾ 545 ਹੋ ਗਿਆ ਹੈ। ਅੱਜ ਰੂਪਨਗਰ ਜ਼ਿਲੇ ’ਚ ਕੋਰੋਨਾ ਕਾਰਣ ਇਕ ਦਿਨ ’ਚ 5 ਮੌਤਾਂ ਹੋਈਆਂ ਹਨ ਜਿਨ੍ਹਾਂ ’ਚ ਸ੍ਰੀ ਅਨੰਦਪੁਰ ਸਾਹਿਬ ਦੀ 75 ਸਾਲਾ ਮਹਿਲਾ ਜੋ ਕਿ ਸਰਕਾਰੀ ਹਸਪਤਾਲ ਪਟਿਆਲਾ ’ਚ ਜ਼ੇਰੇ ਇਲਾਜ ਸੀ, ਦੂਜੀ ਮੌਤ ਇਕ 50 ਸਾਲਾ ਵਿਅਕਤੀ ਦੀ ਹੋਈ ਜੋ ਕਿ ਨੂਹੋ (ਭਰਤਗਡ਼੍ਹ) ਦਾ ਰਹਿਣ ਵਾਲਾ ਸੀ ਅਤੇ ਉਹ ਵੀ ਪਟਿਆਲਾ ’ਚ ਜ਼ੇਰੇ ਇਲਾਜ ਸੀ। ਤੀਜੀ ਮੌਤ ਪਿੰਡ ਮਿਢਵਾਂ (ਸ੍ਰੀ ਅਨੰਦਪੁਰ ਸਾਹਿਬ) ਦੀ 58 ਸਾਲਾ ਮਹਿਲਾ ਦੀ ਹੋਈ ਜੋ ਕਿ ਪੀ.ਜੀ.ਆਈ. ’ਚ ਜ਼ੇਰੇ ਇਲਾਜ ਸੀ। ਚੌਥੀ ਮੌਤ 50 ਸਾਲਾ ਪੁਰਸ਼ ਦੀ ਹੋਈ ਜੋ ਬ੍ਰਹਮਪੁਰ (ਨੰਗਲ) ਨਿਵਾਸੀ ਸੀ ਅਤੇ ਮੋਹਾਲੀ ਦੇ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸੀ। ਜਦਕਿ ਪੰਜਵੀ ਮੌਤ ਇਕ 80 ਸਾਲਾ ਬਜ਼ੁਰਗ ਦੀ ਹੋਈ ਜੋ ਕਿ ਪਿੰਡ ਭਲਿਆਣ (ਸ੍ਰੀ ਅਨੰਦਪੁਰ ਸਾਹਿਬ) ਦਾ ਰਹਿਣਾ ਵਾਲਾ ਸੀ।

ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ ’ਚ 45448 ਸੈਂਪਲ ਲਏ ਗਏ ਜਿਨ੍ਹਾਂ ’ਚ 43538 ਨੈਗੇਟਿਵ ਆਏ ਜਦਕਿ 457 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲੇ ’ਚ 1880 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਜਿਨ੍ਹਾਂ ’ਚ 1269 ਠੀਕ ਹੋਏ। ਅੱਜ 44 ਲੋਕਾਂ ਨੂੰ ਕੋਰੋਨਾ ਤੋ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸਿਹਤ ਵਿਭਾਗ ਦੁਆਰਾ 594 ਸੈਂਪਲ ਵੀ ਇਕੱਤਰ ਕੀਤੇ ਗਏ ਹਨ।

ਅੱਜ ਜ਼ਿਲੇ ’ਚ 5 ਵਿਅਕਤੀਆਂ ਦੀ ਮੌਤ ਹੋਣ ਨਾਲ ਹੁਣ ਤੱਕ ਕੋਰੋਨਾ ਸੰਕ੍ਰਮਿਤ ਕਾਰਣ ਹੋਈਆਂ ਮੌਤਾਂ ਦੀ ਗਿਣਤੀ ਦਾ ਅੰਕਡ਼ਾ ਵਧ ਕੇ 66 ਪਹੁੰਚ ਗਿਆ ਹੈ। ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਜਿਹਡ਼ੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ ’ਚ ਰੂਪਨਗਰ ਤੋਂ 12 ਕੇਸ, ਨੰਗਲ ਤੋਂ 10, ਸ੍ਰੀ ਅਨੰਦਪੁਰ ਸਾਹਿਬ ਤੋਂ 13, ਨੂਰਪੁਰਬੇਦੀ ਤੋਂ 7, ਭਰਤਗਡ਼੍ਹ ਤੋਂ 4 , ਸ੍ਰੀ ਚਮਕੌਰ ਸਾਹਿਬ ਤੋਂ 2 ਅਤੇ ਮੋਰਿੰਡਾ ਤੋਂ 1 ਕੇਸ ਸ਼ਾਮਲ ਹੈ।

Bharat Thapa

This news is Content Editor Bharat Thapa