ਰੂਪਨਗਰ ''ਚ ਕੱਲ੍ਹ ਤੋਂ ਲੱਗੇਗਾ ਸਰਸ ਮੇਲਾ, ਤਿਆਰੀਆਂ ਜ਼ੋਰਾਂ ''ਤੇ

09/25/2019 11:13:45 AM

ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ 26 ਸਤੰਬਰ 6 ਅਕਤੂਬਰ ਤੱਕ ਲੱਗ ਰਹੇ 15 ਦਿਨਾਂ ਦੇ ਸਰਸ ਮੇਲੇ ਦੀਆਂ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ । ਇਸ ਸਰਸ ਮੇਲੇ 'ਚ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਬਿਹਾਰ, ਅਸਾਮ, ਮਨੀਪੁਰ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ, ਮਿਜੋਰਮ, ਸਿਕਮ, ਅਰੁਣਾਚਲ ਪ੍ਰਦੇਸ਼, ਹਰਿਆਣਾ ਉੱਤਰਾਖੰਡ ਦੇ ਲੋਕ ਨਾਚ, ਲੋਕ ਸੰਗੀਤ ਤੋਂ ਇਲਾਵਾ ਪੰਜਾਬ ਦੇ ਲੋਕ ਨਾਚ ਅਤੇ ਭੰਡ ਕਲਾ, ਮਲਵਈ ਗਿੱਧਾ ਆਦਿ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੇ। ਜਾਣਕਾਰੀ ਦਿੰਦੇ ਹੋਏ ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਦੱਸਿਆ ਕਿ ਮੇਲੇ 'ਚ ਦੇਸ਼ ਵਿਦੇਸ਼ ਤੋਂ ਪਹੁੰਚਣ ਵਾਲੇ ਕਲਾਕਾਰਾਂ ਅਤੇ ਦਰਸ਼ਕਾਂ ਦੇ ਰੂਪਨਗਰ ਨੂੰ ਦੁਲਹਣ ਦੀ ਤਰ੍ਹਾਂ ਸਜਾਇਆ ਜਾ ਰਿਹਾ ਹੈ। ਸ਼ਹਿਰ ਨੂੰ ਆਉਂਦੇ ਮੁੱਖ ਰਸਤਿਆਂ ਅਤੇ ਸੁਆਗਤੀ ਗੇਟ 'ਤੇ ਝੁਮਰ ਸ਼ਹਿਰ ਦੀ ਸੁਦਰਤਾਂ ਨੂੰ ਚਾਰ ਚੰਦ ਲਗਾ ਰਹੇ ਹਨ।

ਰੂਪਨਗਰ ਨਵੇਂ ਬੱਸ ਅੱਡੇ ਦੇ ਸਾਹਮਣੇ ਵੱਡੇ ਮੈਦਾਨ 'ਚ ਮੇਲੇ ਲਈ ਸੁੰਦਰ ਟੈਂਟ ਦੀਆਂ ਦੁਕਾਨਾਂ ਬਣਾਈਆਂ ਗਈਆਂ ਹਨ ਅਤੇ ਇਕ ਏ. ਸੀ. ਹਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਕ ਵੱਡੀ ਸਟੇਜ ਲਗਾਈ ਜਾ ਰਹੀ ਹੈ, ਜਿਸ 'ਤੇ ਮਸ਼ਹੂਰ ਗਾਇਕ ਅਤੇ ਵੱਖ-ਵੱਖ ਸੂਬਿਆਂ ਦੇ ਕਲਾਕਾਰ ਦਰਸ਼ਕਾਂ ਦਾ ਮੰਨੋਰੰਜਨ ਕਰਨ ਪਹੁੰਚ ਰਹੇ ਹਨ। ਬੱਚਿਆਂ ਅਤੇ ਵੱਡਿਆਂ ਦੇ ਮੰਨੋਰੰਜਨ ਲਈ ਕਈ ਤਰ੍ਹਾਂ ਦੇ ਝੂਲੇ ਵੀ ਲਗਾਏ ਗਏ ਹਨ।

shivani attri

This news is Content Editor shivani attri