ਰੂਪਨਗਰ : ਲਾਕਡਾਊਨ ਦੀਆਂ ਨਵੀਆਂ ਹਦਾਇਤਾਂ ਤੋਂ ਬਾਅਦ ਬਾਜ਼ਾਰਾਂ ’ਚ ਲੋਕਾਂ ਦਾ ਆਇਆ ਹੜ੍ਹ

05/10/2021 7:23:01 PM

ਰੂਪਨਗਰ (ਸੱਜਣ ਸੈਣੀ)-ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਲਾਗੂ ਕੀਤੇ ਗਏ ਲਾਕਡਾਊਨ ਵਿਚਾਲੇ ਨਵੇਂ ਟਾਈਮ ਟੇਬਲ ਅਨੁਸਾਰ ਸਮੂਹ ਦੁਕਾਨਾਂ ਨੂੰ ਖੋਲ੍ਹਣ ਦੀ ਦਿੱਤੀ ਇਜਾਜ਼ਤ ਤੋਂ ਬਾਅਦ ਰੂਪਨਗਰ ਦੇ ਬਾਜ਼ਾਰਾਂ ’ਚ ਲੋਕਾਂ ਦੀ ਕਾਫੀ ਭੀੜ ਦੇਖਣ ਨੂੰ ਮਿਲੀ । ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਸਮਾਜਿਕ ਦੂਰੀ ਤੇ ਮਾਸਕ ਲਗਾ ਕੇ ਰੱਖਿਆ ਜਾਵੇ ਪਰ ਸੋਮਵਾਰ ਨੂੰ ਰੂਪਨਗਰ ਦੇ ਬਾਜ਼ਾਰਾਂ ਵਿਚ ਕਿਤੇ ਵੀ ਸਮਾਜਿਕ ਦੂਰੀ ਨਜ਼ਰ ਨਹੀਂ ਆਈ।

PunjabKesari

ਇਸੇ ਤਰ੍ਹਾਂ ਰੋਪੜ ਲਹਿਰੀਸ਼ਾਹ ਮੰਦਰ ਤੋਂ ਹਸਪਤਾਲ ਰੋਡ ਉਤੇ ਗ਼ਲਤ ਪਾਰਕ ਕੀਤੇ ਵਾਹਨਾਂ ਕਾਰਨ ਭਾਰੀ ਜਾਮ ਲੱਗਾ ਰਿਹਾ। ਜਾਮ ਲੱਗਣ ਕਾਰਨ ਕਾਫੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਸਮਾਜਿਕ ਦੂਰੀ ਕਿਤੇ ਦਿਖਾਈ ਨਹੀਂ ਦਿੱਤੀ । ਸ਼ਹਿਰ ’ਚ ਸਰਕਾਰ ਦੀਆਂ ਹਦਾਇਤਾਂ ਤੋਂ ਉਲਟ ਜ਼ਿਆਦਾਤਰ ਵਾਹਨਾਂ ਉੱਤੇ ਗਿਣਤੀ ਤੋਂ ਵੱਧ ਸਵਾਰ ਲੋਕ ਨਜ਼ਰ ਆਏ ।

PunjabKesari

ਦੂਜੇ ਪਾਸੇ ਜਦੋਂ ਉਕਤ ਸਮੱਸਿਆ ਸਬੰਧੀ ਥਾਣਾ ਸਿਟੀ ਰੂਪਨਗਰ ਦੇ ਮੁਖੀ ਰਾਜੀਵ ਕੁਮਾਰ ਚੌਧਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜੇ ਢਿੱਲ ਦਿੱਤੀ ਹੈ ਤਾਂ ਉਸ ਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਬਿਨਾਂ ਕੰਮ ਤੋਂ ਲੋਕਾਂ ਨੂੰ ਬਾਹਰ ਨਹੀਂ ਘੁੰਮਣਾ ਚਾਹੀਦਾ। ਜੇ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲਿਆ ਜਾਵੇ, ਨਹੀਂ ਤਾਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

PunjabKesari

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੂਪਨਗਰ ’ਚ ਰੋਜ਼ਾਨਾ ਕੋਰੋਨਾ ਮਹਾਮਾਰੀ ਦੇ ਪਾਜ਼ੇਟਿਵ ਮਾਮਲੇ ਅਤੇ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਪਰ ਇਸ ਦੇ ਬਾਵਜੂਦ ਲੋਕੀਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਕੇ ਜਿਥੇ ਆਪਣੀ ਜਾਨ ਖ਼ਤਰੇ ’ਚ ਪਾ ਰਹੇ ਨੇ, ਉੱਥੇ ਹੀ ਦੂਜੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਖ਼ਤਰੇ ’ਚ ਪਾ ਰਹੇ ਨੇ ।


Manoj

Content Editor

Related News