ਰੂਪਨਗਰ : ਕਰਜ਼ਾਈ ਵਿਅਕਤੀ ਨੇ ਕੀਤੀ ਖੁਦਕੁਸ਼ੀ

07/10/2020 7:33:06 PM

ਰੂਪਨਗਰ,(ਸੱਜਣ ਸੈਣੀ): ਰੂਪਨਗਰ 'ਚ ਇਕ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ । ਮ੍ਰਿਤਕ ਵੱਲੋਂ ਆਪਣੇ ਪਿੱਛੇ ਇਕ ਸੁਸਾਈਡ ਨੋਟ ਵੀ ਛੱਡਿਆ ਗਿਆ, ਜਿਸ 'ਚ ਉਸ ਵੱਲੋਂ ਇਕ ਫਾਇਨਾਂਸ ਕੰਪਨੀ ਦੇ ਤਿੰਨ ਵਿਅਕਤੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ । ਮਰਨ ਵਾਲੇ ਵਿਅਕਤੀ ਦਾ ਨਾਮ ਦਰਸ਼ਨ ਸਿੰਘ ਹੈ, ਮਰਨ ਤੋਂ ਪਹਿਲਾਂ ਦਰਸ਼ਨ ਸਿੰਘ ਵੱਲੋਂ ਆਪਣੇ ਸੁਸਾਈਡ ਨੋਟ 'ਚ ਲਿਖਿਆ ਗਿਆ ਕਿ ਸਾਇੰਸ ਫਾਇਨਾਂਸ ਕੰਪਨੀ ਦੇ ਵਿਅਕਤੀ ਉਸ ਨੂੰ ਜਬਰਨ ਪੈਸੇ ਮੰਗਦੇ ਸੀ, ਜਿਸ ਕਰਕੇ ਉਸ ਨੂੰ ਆਤਮ ਹੱਤਿਆ ਕਰਨੀ ਪਈ । ਮਿੱਠੇ ਮ੍ਰਿਤਕ ਵਿਅਕਤੀ ਦੀਆਂ ਦੋ ਬੇਟੀਆਂ ਵੀ ਹਨ ਅਤੇ ਉਸ ਨੇ ਸਮਾਜ ਸੇਵੀ ਸੰਸਥਾਵਾਂ ਤੇ ਐੱਨ.ਜੀ.ਓ. ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇ । ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਉਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ ਉਦੋਂ ਤੱਕ ਉਹ ਲਾਸ਼ ਦਾ ਸੰਸਕਾਰ ਨਹੀਂ ਕਰਨਗੇ । ਪਰਿਵਾਰਕ ਮੈਂਬਰਾਂ ਅਨੁਸਾਰ ਦਰਸ਼ਨ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੀ ਬੇਟੀ ਨੂੰ ਵੀਡੀਓ ਕਾਲ ਵੀ ਕੀਤੀ ਸੀ । ਰੂਪਨਗਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

 


Deepak Kumar

Content Editor

Related News