ਰੂਪਨਗਰ ਜ਼ਿਲ੍ਹੇ ’ਚ ਡੇਂਗੂ ਦੇ ਨਵੇਂ 20 ਕੇਸ ਮਿਲੇ, ਮਰੀਜ਼ਾਂ ਦਾ ਅੰਕੜਾ 491 ’ਤੇ ਪੁੱਜਾ

10/30/2021 11:59:47 AM

ਰੂਪਨਗਰ (ਕੈਲਾਸ਼)- ਰੂਪਨਗਰ ਜ਼ਿਲ੍ਹੇ ’ਚ 20 ਨਵੇਂ ਡੇਂਗੂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਸ ਦੇ ਚਲਦਿਆਂ ਅੰਕੜਾ 491 ’ਤੇ ਪਹੁੰਚ ਗਿਆ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮਿਤ ਨੇ ਦੱਸਿਆ ਕਿ ਹੁਣ ਤੱਕ ਰੂਪਨਗਰ ਸ਼ਹਿਰ ’ਚ 219 ਡੇਂਗੂ ਮਰੀਜ਼, ਭਰਤਗੜ੍ਹ ’ਚ 98, ਸ੍ਰੀ ਚਮਕੌਰ ਸਾਹਿਬ ’ਚ 20, ਨਰੂਪਰੁਬੇਦੀ ’ਚ 26, ਸ੍ਰੀ ਕੀਰਤਪੁਰ ਸਾਹਿਬ ’ਚ 32, ਸ੍ਰੀ ਅਨੰਦਪੁਰ ਸਾਹਿਬ ’ਚ 52, ਨੰਗਲ ਅਰਬਨ ’ਚ 40, ਅਰਬਨ ਮੋਰਿੰਡਾ ’ਚ 4 ਡੇਂਗੂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਟਾਈਟਲਰ ਨੂੰ ਕਾਂਗਰਸ ਕਮੇਟੀ ਦਾ ਸਥਾਈ ਮੈਂਬਰ ਬਣਾਉਣਾ ਸਿੱਖ ਕੌਮ ਦਾ ਅਪਮਾਨ: ਸੁਖਬੀਰ ਬਾਦਲ

PunjabKesari

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ’ਚ 28 ਡੇਂਗੂ ਮਰੀਜ਼ ਜ਼ੇਰੇ ਇਲਾਜ ਹਨ ਜਿਸ ਵਿਚ ਸਿਵਲ ਹਸਪਤਾਲ ਰੂਪਨਗਰ ’ਚ 13, ਪਰਮਾਰ ਹਸਪਤਾਲ ’ਚ 4, ਸਾਂਘਾ ਹਸਪਤਾਲ ’ਚ 9 ਅਤੇ ਸ੍ਰੀ ਆਨੰਦਪੁਰ ਸਾਹਿਬ ’ਚ 2 ਡੇਂਗੂ ਮਰੀਜ਼ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ: 1 ਨਵੰਬਰ ਨੂੰ ਹੋਵੇਗੀ ਪੰਜਾਬ ਵਜ਼ਾਰਤ ਦੀ ਮੀਟਿੰਗ, ਲਏ ਜਾ ਸਕਦੇ ਨੇ ਕਈ ਅਹਿਮ ਫ਼ੈਸਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News