ਰੂਪਨਗਰ ਦੀ ਡੀ. ਸੀ. ਤੇ ਉਨ੍ਹਾਂ ਦੇ ਪਤੀ ਦੀ ਰਿਪੋਰਟ ਪਾਜ਼ੇਟਿਵ

07/11/2020 1:54:42 AM

ਰੂਪਨਗਰ,(ਵਿਜੇ ਸ਼ਰਮਾ)- ਰੂਪਨਗਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਤੇ ਉਨ੍ਹਾਂ ਦੇ ਪਤੀ ਆਈ. ਏ. ਐੱਸ. ਵਿਪੁਲ ਉਜਵਲ ਜੋ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।

ਜ਼ਿਕਰਯੋਗ ਹੈ ਕਿ ਇਸ ਦੇ ਪਹਿਲਾਂ ਰੂਪਨਗਰ ਦੇ ਐੱਸ. ਡੀ. ਐੱਮ. ਜੀ. ਐੱਸ. ਜੌਹਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਦੇ ਬਾਅਦ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਖੁਦ ਨੂੰ ਹੋਮ ਕੁਆਰੰਟਾਈਨ ਕਰ ਲਿਆ ਸੀ। ਬੀਤੇ ਦਿਨ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਚਰਚਾ ਰਹੀ ਪਰ ਡਿਪਟੀ ਕਮਿਸ਼ਨਰ ਸਮੇਤ ਸਿਵਲ ਸਰਜਨ ਤੱਕ ਨੇ ਵੀ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ। ਜਦਕਿ ਮੁੱਖ ਮੰਤਰੀ ਨੇ ਆਪਣੇ ਦਿੱਤੇ ਇਕ ਬਿਆਨ 'ਚ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਪਾਜ਼ੇਟਿਵ ਦੱਸਿਆ ਸੀ ਪਰ ਇਸ ਦੇ ਬਾਅਦ ਵੀ ਡਿਪਟੀ ਕਮਿਸ਼ਨਰ ਇਹੀ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਰਿਪੋਰਟ ਨਹੀਂ ਮਿਲੀ।

ਸ਼ੁੱਕਰਵਾਰ ਸਵੇਰੇ ਤੋਂ ਹੀ ਡਿਪਟੀ ਕਮਿਸ਼ਨਰ ਦੀ ਰਿਪੋਰਟ ਨੂੰ ਲੈ ਕੇ ਰੂਪਨਗਰ ਤੋਂ ਚੰਡੀਗੜ੍ਹ ਤੱਕ ਚਰਚਾ ਚੱਲਦੀ ਰਹੀ ਪਰ ਸ਼ਾਮ ਨੂੰ ਕਰੀਬ ਸਾਢੇ 5 ਵਜੇ ਆਪਣੇ ਆਪ ਨੂੰ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਰਿਪੋਰਟਸ ਉਨ੍ਹਾਂ ਨੂੰ ਪਹਿਲਾਂ ਹੀ ਪਾਜ਼ੇਟਿਵ ਦੱਸ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਡੀ.ਐਮ. ਜੀ.ਐਸ. ਜੌਹਲ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਰਿਪੋਰਟ ਪੌਜੀਟਿਵ ਆਉਣ ਦੇ ਕਾਰਨ ਸਕੱਤਰੇਤ ਦੇ ਸਾਰੇ ਕਰਮਚਾਰੀਆਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਹਾਲੇ ਪੈਡਿੰਗ ਹੈ ਜਦਕਿ ਏ.ਡੀ.ਸੀ. (ਡੀ.) ਅਮਰਦੀਪ ਗੁਜਰਾਲ ਅਤੇ ਤਹਿਸੀਲਦਾਰ ਕੁਲਦੀਪ ਸਿੰਘ ਦੀ ਰਿਪੋਰਟ ਨੈਗੇਟਿਵ ਆਈ ਹੈ।

 


Deepak Kumar

Content Editor

Related News