ਰੂਪਨਗਰ ਜ਼ਿਲ੍ਹੇ ''ਚ 8 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

10/20/2020 1:54:59 AM

ਰੂਪਨਗਰ,(ਵਿਜੇ ਸ਼ਰਮਾ)- ਜ਼ਿਲ੍ਹਾ ਰੂਪਨਗਰ 'ਚ ਅੱਜ 8 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਐਕਟਿਵ ਕੇਸਾਂ ਦਾ ਅੰਕੜਾ 211 ਹੋ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ 'ਚ 58167 ਸੈਂਪਲ ਲਏ ਜਿਨ੍ਹਾਂ 'ਚੋਂ 55295 ਦੀ ਰਿਪੋਰਟ ਨੈਗੇਟਿਵ ਆਈ ਜਦਕਿ 1022 ਲੋਕਾਂ ਦੀ ਕੋਰੋਨਾ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲੇ 'ਚ 2379 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2063 ਰਿਕਵਰ ਹੋਏ ਹਨ। ਅੱਜ ਵੀ 18 ਲੋਕਾਂ ਨੂੰ ਕੋਰੋਨਾ ਤੋ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਹੁਣ ਤੱਕ ਜ਼ਿਲੇ 'ਚ ਕੋਰੋਨਾ ਸੰਕ੍ਰਮਿਤ ਹੋਈਆਂ ਮੌਤਾਂ ਦਾ ਅੰਕੜਾ 105 ਹੋ ਗਿਆ। ਸਿਹਤ ਵਿਭਾਗ ਦੁਆਰਾ ਅੱਜ 684 ਸੈਂਪਲ ਵੀ ਲਏ ਗਏ ਹਨ। ਅੱਜ ਜਿਹੜੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ 'ਚ ਭਰਤਗੜ੍ਹ ਤੋਂ 3, ਸ੍ਰੀ ਅਨੰਦਪੁਰ ਸਾਹਿਬ ਤੋਂ 3, ਰੂਪਨਗਰ ਤੋਂ 2 ਵਿਅਕਤੀ ਸ਼ਾਮਲ ਹਨ।

 

Deepak Kumar

This news is Content Editor Deepak Kumar